ਮਹਿਲਾ ਨੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਪਤੀ ਦਾ ਕਰਵਾ ‘ਤਾ ਕਤਲ

ਇਟਾਵਾ – ਉੱਤਰ ਪ੍ਰਦੇਸ਼ ‘ਚ ਇਟਾਵਾ ਜ਼ਿਲ੍ਹੇ ਦੇ ਜਸਵੰਤਨਗਰ ਇਲਾਕੇ ‘ਚ ਇਕ ਮਹਿਲਾ ਨੇ ਆਪਣੇ ਦੋ ਪ੍ਰੇਮੀਆਂ ਦੀ ਮਦਦ ਨਾਲ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ। ਪੁਲਸ ਨੇ ਜਾਂਚ ਤੋਂ ਬਾਅਦ ਸ਼ਨੀਵਾਰ ਨੂੰ ਕਤਲ ਕਰਨ ਵਾਲੀ ਪਤਨੀ ਅਤੇ ਉਸ ਦੇ ਦੋ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ।

ਸੀਨੀਅਰ ਪੁਲਸ ਕਪਤਾਨ ਸੰਜੇ ਕੁਮਾਰ ਨੇ ਦੱਸਿਆ ਕਿ 16 ਜਨਵਰੀ ਨੂੰ ਜਸਵੰਤਨਗਰ ਇਲਾਕੇ ਦੇ ਪਰਸਾਓ ਪਿੰਡ ‘ਚ ਕਰੀਬ 35 ਸਾਲਾ ਅਭਿਸ਼ੇਕ ਯਾਦਵ ਦੀ ਲਾਸ਼ ਬਰਾਮਦ ਕਰ ਲਈ ਗਈ ਸੀ। ਆਸ਼ੀਸ਼ ਦੇ ਕਤਲ ਦਾ ਸ਼ੱਕ ਪੁਲਸ ਅਧਿਕਾਰੀਆਂ ਨੇ ਆਪਣੀ ਜਾਂਚ ‘ਚ ਪ੍ਰਗਟਾਇਆ ਸੀ। ਕਤਲਕਾਂਡ ਦੇ ਖੁਲਾਸੇ ਲਈ ਸਥਾਨਕ ਥਾਣਾ ਪੁਲਸ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਸਨ।

ਪੁਲਸ ਨੇ ਅਭਿਸ਼ੇਕ ਦੇ ਕਤਲ ਮਾਮਲੇ ‘ਚ ਅਸ਼ੀਸ਼ ਦੇ ਸਕੇ ਜੀਜਾ ਸਹਵੀਰ, ਉਸਦੇ ਦੋਸਤ 25 ਸਾਲਾ ਧੀਰਜ ਉਰਫ ਕਰੂ ਅਤੇ ਆਸ਼ੀਸ਼ ਦੀ ਪਤਨੀ ਨੀਤੂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਦੋਸ਼ੀਆਂ ਦੇ ਕਬਜ਼ੇ ਤੋਂ ਪਰਨਾ, ਮ੍ਰਿਤਕ ਦਾ ਮੋਬਾਇਲ ਅਤੇ ਰੁਪਏ ਬਰਾਮਦ ਕੀਤੇ ਗਏ ਹਨ। ਐਸਐਸਪੀ ਨੇ ਪੁਲਸ ਟੀਮ ਨੂੰ 15 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਤਿੰਨ ਦਿਨ ਪਹਿਲਾਂ ਅਭਿਸ਼ੇਕ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਮੁਕੱਦਮਾ ਦਰਜ ਕਰਵਾਇਆ ਸੀ। ਦੋ ਕਾਤਲ ਸਹਵੀਰ ਅਤੇ ਧੀਰਜ ਨੂੰ ਧਨੁਵਾ ਪਿੰਡ ਜਾਣ ਵਾਲੇ ਤਿਰਾਹੇ ਤੋਂ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਕਰਨ ‘ਤੇ ਦੱਸਿਆ ਗਿਆ ਕਿ ਰਿਸ਼ਤੇਦਾਰੀ ਅਤੇ ਦੋਸਤੀ ਦੇ ਚਲਦੇ ਅਭਿਸ਼ੇਕ ਦੀ ਪਤਨੀ ਨਾਲ ਉਸ ਨੂੰ ਪਿਆਰ ਹੋ ਗਿਆ ਸੀ। ਇਸ ਲਈ ਅਭਿਸ਼ੇਕ ਨੂੰ ਰਾਸਤੇ ਤੋਂ ਹਟਾਉਣ ਲਈ ਉਸ ਦਾ ਕਤਲ ਕਰ ਦਿੱਤਾ ਸੀ। ਜਿਸ ਦੀ ਸਾਰੀ ਜਾਣਕਾਰੀ ਉਸ ਦੀ ਪਤਨੀ ਨੂੰ ਵੀ ਸੀ। ਜਿਸ ਤੋਂ ਬਾਅਦ ਪੁਲਸ ਟੀਮ ਨੇ ਮ੍ਰਿਤਕ ਅਭਿਸ਼ੇਕ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ।

Add a Comment

Your email address will not be published. Required fields are marked *