ਮੈਨੂੰ ‘ਗੈਂਗਸਟਰ’ ਜਾਂ ‘ਅੱਤਵਾਦੀ’ ਨਾ ਕਿਹਾ ਜਾਵੇ : ਲਾਰੈਂਸ ਬਿਸ਼ਨੋਈ

ਅਹਿਮਦਾਬਾਦ – ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸੋਮਵਾਰ ਨੂੰ ਇਕ ਵਿਸ਼ੇਸ਼ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਐੱਨ.ਆਈ.ਏ. ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਸ ਵਿਰੁੱਧ ਠੋਸ ਸਬੂਤਾਂ ਤੋਂ ਬਿਨਾਂ ਪੁਲਸ ਅਤੇ ਅਦਾਲਤ ਦੇ ਕਾਗਜ਼ਾਂ ਵਿਚ ‘ਅੱਤਵਾਦੀ’ ਅਤੇ ‘ਗੈਂਗਸਟਰ’ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ। ਬਿਸ਼ਨੋਈ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਮੰਨਿਆ ਜਾਂਦਾ ਹੈ ਤੇ ਇਸ ਵੇਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਵਿਚ ਅਹਿਮਦਾਬਾਦ ਦੀ ਜੇਲ੍ਹ ਵਿਚ ਬੰਦ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵਿਸ਼ੇਸ਼ ਜੱਜ ਕੇ.ਐਮ. ਸੋਜਿਤਰਾ ਅਦਾਲਤ ਨੇ ਇਸ ਮਾਮਲੇ ਵਿਚ ਐੱਨ.ਆਈ.ਏ. ਤੋਂ ਜਵਾਬ ਮੰਗਿਆ ਅਤੇ 22 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ। ਅਦਾਲਤ ਨੇ ਸੋਮਵਾਰ ਨੂੰ ਬਿਸ਼ਨੋਈ ਨੂੰ ਗੁਜਰਾਤ ਤੱਟ ਤੋਂ ਇਕ ਕਿਸ਼ਤੀ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ 2022 ਦੇ ਮਾਮਲੇ ਵਿਚ ਪੁਲਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਬਿਸ਼ਨੋਈ ਨੇ ਆਪਣੇ ਵਕੀਲ ਆਨੰਦ ਬ੍ਰਹਮਭੱਟ ਦੁਆਰਾ ਦਾਇਰ ਪਟੀਸ਼ਨ ‘ਚ ਕਿਹਾ, ”ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਮੇਰੇ ਸਭ ਤੋਂ ਕੀਮਤੀ ਅਧਿਕਾਰ ਕਿਸੇ ਨੂੰ ਨਹੀਂ ਖੋਹਣੇ ਚਾਹੀਦੇ। ਕਿਰਪਾ ਕਰਕੇ ਉਪਰੋਕਤ ਪ੍ਰਾਰਥਨਾ ਦੇ ਸਬੰਧ ਵਿਚ ਜ਼ਰੂਰੀ ਆਦੇਸ਼ ਪਾਸ ਕਰੋ। 

ਬਿਸ਼ਨੋਈ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਉਹ ਲਗਭਗ 10 ਸਾਲਾਂ ਤੋਂ ਸਲਾਖਾਂ ਪਿੱਛੇ ਹੈ ਅਤੇ “ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਲਗਾਤਾਰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ।” ਪਟੀਸ਼ਨ ‘ਚ ਕਿਹਾ ਗਿਆ ਹੈ, ‘ਕਿਸੇ ਵੀ ਅਦਾਲਤ ਸਾਹਮਣੇ ਦੋਸ਼ੀ ਵਜੋਂ ਮੇਰੇ ਅਧਿਕਾਰਾਂ ਦਾ ਸਨਮਾਨ ਨਹੀਂ ਕੀਤਾ ਗਿਆ ਅਤੇ ਮੈਨੂੰ ਗੈਂਗਸਟਰ ਦਾ ਖਿਤਾਬ ਦਿੱਤਾ ਗਿਆ ਹੈ ਅਤੇ ਹੁਣ ਹਾਲ ਹੀ ‘ਚ ਮੈਨੂੰ ਅੱਤਵਾਦੀ ਦਾ ਖਿਤਾਬ ਦਿੱਤਾ ਗਿਆ ਹੈ। ਬਿਸ਼ਨੋਈ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਵਿਅਕਤੀ ਨੂੰ ਅੱਤਵਾਦੀ ਜਾਂ ਗੈਂਗਸਟਰ ਕਹਿ ਕੇ ਸੰਬੋਧਿਤ ਕਰਨ ‘ਤੇ “ਸਖ਼ਤ ਇਤਰਾਜ਼” ਹੈ। ਬਿਸ਼ਨੋਈ ਨੇ ਕਿਹਾ ਕਿ ਉਹ ਆਪਣੀ ਮਾਤ ਭੂਮੀ ਨੂੰ ਪਿਆਰ ਕਰਦਾ ਹੈ ਅਤੇ ਜੇਕਰ ਉਸ ਨੂੰ “ਇਨਸਾਫ਼” ਮਿਲਦਾ ਹੈ ਤਾਂ ਉਹ ਦੇਸ਼ ਲਈ ਜਿਊਂਦਾ ਰਹੇਗਾ ਅਤੇ ਮਰੇਗਾ।

Add a Comment

Your email address will not be published. Required fields are marked *