ਆਮਿਰ ਖ਼ਾਨ ਲਈ ਸਟਾਰ ਸਟੇਟਸ ‘ਚੋਂ ਵੱਧ ਹੈ ਧੀ ਈਰਾ ਦੀ ਖੁਸ਼ੀ

ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਇਨ੍ਹੀਂ ਦਿਨੀਂ ਬੇਟੀ ਈਰਾ ਖਾਨ ਤੇ ਨੂਪੁਰ ਸ਼ਿਖਰੇ ਦੇ ਵਿਆਹ ਨੂੰ ਲੈ ਕੇ ਸੁਰਖੀਆਂ ’ਚ ਹਨ। ਇਕ ਪਿਤਾ ਦੇ ਰੂਪ ’ਚ ਆਮਿਰ ਖਾਨ ਲਈ ਇਹ ਬਹੁਤ ਖਾਸ ਤੇ ਭਾਵੁਕ ਪਲ ਹੈ। ਇਸ ਦੌਰਾਨ ਜਿੱਥੇ ਆਮਿਰ ਨੇ ਆਪਣੀ ਬੇਟੀ ਈਰਾ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਤੇ ਖੂਬਸੂਰਤ ਪਲਾਂ ਨੂੰ ਯਾਦਗਾਰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ, ਉੱਥੇ ਹੀ ਉਨ੍ਹਾਂ ਨੇ ਪਿਤਾ ਹੋਣ ਦੇ ਆਪਣੇ ਫਰਜ਼ ਨੂੰ ਵੀ ਬਾਖੂਬੀ ਨਿਭਾਇਆ। ਵਿਆਹ ਦੀਆਂ ਤਿਆਰੀਆਂ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ।

ਆਮਿਰ ਖਾਨ ਵੀ ਨੂਪੁਰ ਸ਼ਿਖਰੇ ਦੇ ਪਰਿਵਾਰ ਦਾ ਸਨਮਾਨ ਕਰਦੇ ਹਨ, ਜੋ ਇਕ ਮੱਧ ਵਰਗੀ ਪਰਿਵਾਰ ਤੋਂ ਆਉਂਦੇ ਹਨ। ਹਾਲਾਂਕਿ ਆਮਿਰ ਖਾਨ ਬਾਲੀਵੁੱਡ ਦੇ ਸਭ ਤੋਂ ਵੱਡੇ ਸੁਪਰਸਟਾਰਾਂ ’ਚੋਂ ਇਕ ਹਨ ਪਰ ਉਨ੍ਹਾਂ ਨੇ ਆਪਣੀ ਬੇਟੀ ਦੇ ਵਿਆਹ ’ਚ ਸਟਾਰ ਸਟੇਟਸ ਛੱਡ ਕੇ ਨੂਪੁਰ ਸ਼ਿਖਰੇ ਦੇ ਪਰਿਵਾਰ ਨੂੰ ਉਹ ਸਨਮਾਨ ਤੇ ਮਾਣ ਦਿੱਤਾ, ਜਿਸ ਦੇ ਉਹ ਹੱਕਦਾਰ ਸਨ। ਦਰਅਸਲ, ਨੂਪੁਰ ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਪੇਸ਼ੇ ਤੋਂ ਫਿਟਨੈਸ ਟ੍ਰੇਨਰ ਹੈ। ਨੂਪੁਰ, ਈਰਾ ਦੇ ਟ੍ਰੇਨਰ ਵੀ ਰਹਿ ਚੁੱਕੇ ਹਨ ਤੇ ਇਸ ਦੌਰਾਨ ਦੋਹਾਂ ’ਚ ਪਿਆਰ ਹੋ ਗਿਆ। ਇਸ ਤੋਂ ਬਾਅਦ ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਅਜਿਹੇ ’ਚ ਆਮਿਰ ਖਾਨ ਨੇ ਵੀ ਬਿਨਾਂ ਕੋਈ ਸਟੇਟਸ ਦਿਖਾਏ ਨੂਪੁਰ ਤੇ ਈਰਾ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ। ਆਮਿਰ ਨੇ ਸ਼ਿਖਰ ਪਰਿਵਾਰ ਦਾ ਆਪਣੇ ਪਰਿਵਾਰ ’ਚ ਖੁਸ਼ੀ-ਖੁਸ਼ੀ ਸਵਾਗਤ ਕੀਤਾ।

ਇੰਨਾ ਹੀ ਨਹੀਂ ਉਨ੍ਹਾਂ ਨੇ ਲਾੜੇ ਦੇ ਪਰਿਵਾਰ ਨਾਲ ਸ਼ਗਨ ਦੀ ਮਹਿੰਦੀ ਤੇ ਹਲਦੀ ਦੀ ਰਸਮ ਵੀ ਮਨਾਉਣ ਦਾ ਫੈਸਲਾ ਕੀਤਾ। ਅਜਿਹੇ ’ਚ ਹਰ ਕੋਈ ਨੱਥ, ਗਜਰਾ ਤੇ ਸਾਰੇ ਖੂਬਸੂਰਤ ਗਹਿਣੇ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਸ਼ਿਖਰੇ ਔਰਤਾਂ ਵਾਂਗ ਹੀ ਰਵਾਇਤੀ ਨਵਵਾਰੀ ਸਾੜੀ ਪਹਿਨਣ। ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ, ਜਿਸ ’ਚ ਨਿਸ਼ਾ, ਗੌਰੀ, ਰੀਨਾ, ਆਮਿਰ ਖਾਨ, ਨਿਕਹਤ (ਭੈਣ), ਲਕਸ਼ਮੀ, ਲੀਨਾ ਤੇ ਫ਼ਰਹਤ (ਭੈਣ) ਨਜ਼ਰ ਆਏ।

ਲਾੜੀ ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਹੋਏ ਮੇਗਾਸਟਾਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਜੋ ਵੀ ਲੋੜ ਸੀ ਉਹ ਕਰਦੇ ਦੇਖਿਆ। ਉਨ੍ਹਾਂ ਨੇ ਮਹਾਰਾਸ਼ਟਰੀ ਰਵਾਇਤਾਂ ਅਨੁਸਾਰ ਤੇ ਲਾੜੇ ਦੇ ਪਰਿਵਾਰ ਦੀ ਇੱਛਾ ਅਨੁਸਾਰ ਹਰ ਰਸਮ ਨਿਭਾਈ। ਸਾਫ ਹੈ ਕਿ ਆਮਿਰ ਖਾਨ ਨੇ ਪਿਆਰ ਤੇ ਆਪਣੀ ਬੇਟੀ ਦੀ ਖੁਸ਼ੀ ਨੂੰ ਸਭ ਤੋਂ ਉੱਪਰ ਰੱਖਿਆ ਹੈ। ਆਮਿਰ ਇਕ ਪਿਤਾ ਦੇ ਰੂਪ ’ਚ ਅਸਲ ’ਚ ਸਭ ਤੋਂ ਵਧੀਆ ਤੇ ਸੰਪੂਰਨ ਹਨ ਤੇ ਆਮਿਰ ਦੇ ਕੇਅਰਿੰਗ ਤੇ ਡਾਟਿੰਗ ਡੈਡ ਅਵਤਾਰ ਨੇ ਈਰਾ ਖਾਨ ਦੇ ਸ਼ਾਨਦਾਰ ਵਿਆਹ ਦੇ ਜਸ਼ਨ ’ਚ ਸਾਰਿਆਂ ਨੂੰ ਆਕਰਸ਼ਿਤ ਕੀਤਾ।

Add a Comment

Your email address will not be published. Required fields are marked *