ਸੰਗੀਤ ਦੇ ਨਾਲ ਫ਼ਿਲਮਾਂ ’ਚ ਨਾਂ ਬਣਾਉਣ ਦੀ ਤਿਆਰੀ ’ਚ ਗਾਇਕ ਤੇ ਅਦਾਕਾਰ ਬਾਜਵਾ

ਚੰਡੀਗੜ੍ਹ – ਹਾਲ ਹੀ ’ਚ ਪੰਜਾਬੀ ਫ਼ਿਲਮ ‘ਮੈਡਲ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ’ਚ ਹਰਮਨਜੋਤ ਸਿੰਘ ਬਾਜਵਾ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ, ਜਿਨ੍ਹਾਂ ਨੂੰ ਇੰਡਸਟਰੀ ’ਚ ਬਾਜਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2021 ’ਚ ਰਿਲੀਜ਼ ਹੋਏ ਗੀਤ ‘ਇਕ ਅੱਧਾ ਵੈਰੀ’ ਨਾਲ ਕੀਤੀ, ਜਿਸ ਨੂੰ 1.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਬਾਅਦ ਬਾਜਵਾ ਨੇ ਸਾਲ 2022 ’ਚ ‘ਜ਼ਹਿਰ ਲੱਗਦੇ’ ਗੀਤ ਰਿਲੀਜ਼ ਕੀਤਾ, ਜਿਸ ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦੇਣੀ ਸ਼ੁਰੂ ਕਰ ਦਿੱਤੀ।ਸਾਲ 2022 ’ਚ ਬਾਜਵਾ ਨੇ ਇਸ ਤੋਂ ਬਾਅਦ ‘ਬਾਜਵਾ ਡਿਊਟ’ ਗੀਤ ਤੇ ਆਪਣੀ ਡੈਬਿਊ ਐਲਬਮ ‘ਬਾਜਵੇ ਦੀ ਟੇਪ’ ਰਿਲੀਜ਼ ਕੀਤੀ, ਜਿਸ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

ਇਸ ਸਾਲ ਦੀ ਸ਼ੁਰੂਆਤ ਵੀ ਬਾਜਵਾ ਨੇ ਧਮਾਕੇਦਾਰ ਕੀਤੀ। ਉਨ੍ਹਾਂ ਨੇ ਆਪਣਾ ਗੀਤ ‘ਦਾਗ ਹੁਸਨ ’ਤੇ’ ਰਿਲੀਜ਼ ਕੀਤਾ ਤੇ ਹੁਣ ਇਸੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੈਡਲ’ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ ’ਚ ਡੈਬਿਊ ਕੀਤਾ। ਦੱਸ ਦੇਈਏ ਕਿ ਬਾਜਵਾ ਅੰਮ੍ਰਿਤਸਰ ਨਾਲ ਸਬੰਧ ਰੱਖਦਾ ਹੈ। ਬਾਜਵਾ ਇਕ ਥਿਏਟਰ ਕਲਾਕਾਰ ਵੀ ਹੈ, ਜਿਸ ਦਾ ਤਜਰਬਾ ਫ਼ਿਲਮ ‘ਮੈਡਲ’ ’ਚ ਦੇਖਣ ਨੂੰ ਮਿਲਦਾ ਹੈ। ਇਸ ਫ਼ਿਲਮ ’ਚ ਉਹ ਧੀਰਾ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ। ਬਾਜਵਾ ਨੇ ਹੁਣ ਤਕ ਕੁਲ 13 ਗੀਤ ਤੇ ਇਕ ਫ਼ਿਲਮ ਕੀਤੀ ਹੈ ਤੇ ਫ਼ਿਲਮਾਂ ਦੇ ਸਫਰ ਦੀ ਅਜੇ ਸ਼ੁਰੂਆਤ ਹੀ ਹੋਈ ਹੈ। ਬਾਜਵਾ ਸਾਨੂੰ ਭਵਿੱਖ ’ਚ ਹੋਰ ਫ਼ਿਲਮਾਂ ’ਚ ਵੀ ਨਜ਼ਰ ਆਉਣ ਵਾਲਾ ਹੈ।

Add a Comment

Your email address will not be published. Required fields are marked *