ਪੰਜਾਬੀ ਅਦਾਕਾਰਾ ਸਰੁਸ਼ਟੀ ਮਾਨ ਨੇ ਸ਼ੇਅਰ ਕੀਤੀਆਂ ਰਿਸੈਪਸ਼ਨ ਦੀਆਂ ਤਸਵੀਰਾਂ

ਇੰਨੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਪੰਜਾਬੀ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ ‘ਚ ਇੱਕ ਤੋਂ ਬਾਅਦ ਇੱਕ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਇਸੇ ਵਿਚਾਲੇ ਪੰਜਾਬੀ ਮਾਡਲ ਅਤੇ ਅਦਾਕਾਰਾ ਸ਼ਰੁਸ਼ਟੀ ਮਾਨ ਵੱਲੋਂ ਆਪਣੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਸ਼ਰੁਸ਼ਟੀ ਆਪਣੇ ਪਤੀ ਅਰਸ਼ ਬੱਲ ਨਾਲ ਬੇਹੱਦ ਖੂਬਸੂਰਤ ਲੁੱਕ ‘ਚ ਵਿਖਾਈ ਦੇ ਰਹੀ ਹੈ। ਉਸ ਦਾ ਇਹ ਅੰਦਾਜ਼ ਹਰ ਕਿਸੇ ਦਾ ਮਨ ਮੋਹ ਰਿਹਾ ਹੈ।

ਦੱਸ ਦਈਏ ਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ‘ਚ ਸਰੁਸ਼ਟੀ ਲਾੜੀ ਬਣੀ ਨਜ਼ਰ ਆ ਰਹੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲੈਂਦੀ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਅਦਾਕਾਰਾ ਸਰੁਸ਼ਟੀ ਦੀ ਹਲਦੀ ਸੈਰੇਮਨੀ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ।

ਸਰੁਸ਼ਟੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ। ਸਰੁਸ਼ਟੀ ਮਾਨ ਦਾ ਜਨਮ ਜਲੰਧਰ ‘ਚ ਹੋਇਆ ਸੀ। ਉਨ੍ਹਾਂ ਨੇ ‘ਤਗੜਾ ਹੋ ਜੱਟਾ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਏ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਵੱਡੀ ਫੈਨ ਫਾਲੋਵਿੰਗ ਹੈ। ਅਦਾਕਾਰਾ ਨੇ ਆਪਣੇ ਸਕੂਲ ਦੀ ਪੜ੍ਹਾਈ ਜਲੰਧਰ ਤੋਂ ਹੀ ਕੀਤੀ ਅਤੇ ਇਸ ਤੋਂ ਬਾਅਦ ਚੰਡੀਗੜ੍ਹ ‘ਚ ਬੀ-ਕਾਮ ਦੀ ਪੜ੍ਹਾਈ ਪੂਰੀ ਕੀਤੀ। ਮੌਜੂਦਾ ਸਮੇਂ ‘ਚ ਉਹ ਮੋਹਾਲੀ ‘ਚ ਹੀ ਰਹਿ ਰਹੀ ਹੈ।  

Add a Comment

Your email address will not be published. Required fields are marked *