ਅਦਨ ਦੀ ਖਾੜੀ ’ਚ ਇਕ ਹੋਰ ਜਹਾਜ਼ ’ਤੇ ਡਰੋਨ ਹਮਲਾ

ਨਵੀਂ ਦਿੱਲੀ  – ਮੰਗਲਵਾਰ ਦੇਰ ਰਾਤ ਅਦਨ ਦੀ ਖਾੜੀ ’ਚ ਇਕ ਹੋਰ ਜਹਾਜ਼ ’ਤੇ ਡਰੋਨ ਨਾਲ ਹਮਲਾ ਹੋਇਆ। ਜੇਨਕੋ ਪਿਕਾਰਡੀ ਨਾਂ ਦੇ ਇਸ ਜਹਾਜ਼ ’ਤੇ ਮਾਰਸ਼ਲ ਆਈਲੈਂਡ ਦਾ ਝੰਡਾ ਲੱਗਾ ਹੋਇਆ ਸੀ। ਭਾਰਤੀ ਸਮੁੰਦਰੀ ਫੌਜ ਨੇ ਦੱਸਿਆ ਕਿ ਹਮਲਾ ਮੰਗਲਵਾਰ ਰਾਤ ਲਗਭਗ 11 ਵੱਜ ਕੇ 11 ਮਿੰਟ ’ਤੇ ਹੋਇਆ। ਸਮੁੰਦਰੀ ਫੌਜ ਮੁਤਾਬਕ ਹਮਲੇ ਦੇ ਸਮੇਂ ਜਹਾਜ਼ ਅਦਨ ਦੀ ਖਾੜੀ ’ਚ ਯਮਨ ਦੀ ਅਦਨ ਬੰਦਰਗਾਹ ਤੋਂ ਲਗਭਗ 111 ਕਿਲੋਮੀਟਰ ਦੂਰ ਸੀ। ਹਮਲੇ ਤੋਂ ਤੁਰੰਤ ਬਾਅਦ ਜਹਾਜ਼ ਨੇ ਮਦਦ ਲਈ ਸਿਗਨਲ ਭੇਜਿਆ। ਜਹਾਜ਼ ’ਤੇ ਚਾਲਕ ਦਲ ਦੇ 22 ਮੈਂਬਰ ਸਵਾਰ ਹਨ, ਜਿਨ੍ਹਾਂ ’ਚ 9 ਭਾਰਤੀ ਹਨ। ਹਮਲੇ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਡਰੋਨ ਹਮਲੇ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਸਮੁੰਦਰੀ ਫੌਜ ਨੇ ਜੰਗੀ ਬੇੜਾ ਆਈ. ਐੱਨ. ਐੱਸ. ਵਿਸ਼ਾਖਾਪਟਨਮ ਨੂੰ ਮਦਦ ਲਈ ਰਵਾਨਾ ਕੀਤਾ। ਉਸ ਤੋਂ ਬਾਅਦ ਸਮੁੰਦਰੀ ਫੌਜ ਨੇ ਹਮਲਾਵਰਾਂ ਨੂੰ ਮੂੰਹਤੋੜ ਜਵਾਬ ਦਿੱਤਾ। ਉੱਥੇ ਹੀ, ਰਾਤ ਲਗਭਗ 12.30 ਵਜੇ ਨੇਵੀ ਦੇ ਜੰਗੀ ਬੇੜੇ ਨੇ ਉਥੇ ਪਹੁੰਚ ਕੇ ਹਮਲੇ ਦਾ ਜਾਇਜ਼ਾ ਲਿਆ। ਹਮਲੇ ਕਾਰਨ ਲੱਗੀ ਅੱਗ ਨਾਲ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

Add a Comment

Your email address will not be published. Required fields are marked *