ਅਯੁੱਧਿਆ ‘ਚ ਖੁੱਲ੍ਹੇਗਾ ਦੇਸ਼ ਦਾ ਪਹਿਲਾ ‘7-ਸਟਾਰ’ ਲਗਜ਼ਰੀ ਹੋਟਲ

ਅਯੁੱਧਿਆ- ਰਾਮਲਲਾ ਦੀ ਨਗਰੀ ਅਯੁੱਧਿਆ ‘ਚ ਦੇਸ਼ ਦਾ ਪਹਿਲਾ 7-ਸਟਾਰ ਲਗਜ਼ਰੀ ਹੋਟਲ ਖੁੱਲ੍ਹਣ ਜਾ ਰਿਹਾ ਹੈ, ਜਿਸ ਵਿਚ ਸਿਰਫ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਇੰਨਾ ਹੀ ਨਹੀਂ ਅਯੁੱਧਿਆ ‘ਚ ਮੁੰਬਈ ਸਥਿਤ ਰੀਅਲ ਅਸਟੇਟ ਫਰਮ ਦੁਆਰਾ ਇਕ 5-ਸਟਾਰ ਹੋਟਲ ਵੀ ਬਣਵਾਇਆ ਜਾਵੇਗਾ। 22 ਜਨਵਰੀ ਤੋਂ ਇਕ ਹਿਰਾਇਸ਼ੀ ਪ੍ਰਾਜੈਕਟ ਵੀ ਸ਼ੁਰੂ ਕੀਤਾ ਜਾਵੇਗਾ। 

ਅਯੁੱਧਿਆ ‘ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਣਗੇ। ਇਸ ਲਈ ਅਯੁੱਧਿਆ ‘ਚ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ ਲੱਖਾਂ ਭਗਤਾਂ ਦੇ ਅਯੁੱਧਿਆ ਆਉਣ ਦੀ ਉਮੀਦ ਹੈ। ਅਜਿਹੇ ‘ਚ ਵੱਡੇ ਪੱਧਰ ‘ਤੇ ਹੋਟਲ ਬਣਵਾਏ ਜਾ ਰਹੇ ਹਨ। ਸ਼ਹਿਰ ‘ਚ ਆਪਣੀਆਂ ਸਹੂਤਲਾ ਸਥਾਪਤ ਕਰਨ ਲਈ 110 ਛੋਟੇ ਅਤੇ ਵੱਡੇ ਹੋਟਲ ਵਪਾਰੀ ਅਯੁੱਧਿਆ ‘ਚ ਜ਼ਮੀਨ ਖਰੀਦ ਰਹੇ ਹਨ। ਇਥੇ ਇਕ ਸੋਲਰ ਪਾਰਕ ਵੀ ਬਣਾਇਆ ਜਾ ਰਿਹਾ ਹੈ।

ਲਖਨਊ ਤੋਂ ਅਯੁੱਧਿਆ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਕੁਲ 6 ਹੈਲੀਕਾਪਟਰ, ਜਿਨ੍ਹਾਂ ‘ਚੋਂ 3 ਹੈਲੀਕਾਪਟਰ ਅਯੁੱਧਿਆ ਅਤੇ 3 ਹੈਲੀਕਾਪਟਰ ਲਖਨਊ ਤੋਂ ਉਡਾਣ ਭਰਨਗੇ। ਇਹ ਸੇਵਾ 19 ਜਨਵਰੀ ਤੋਂ ਸ਼ੁਰੂ ਹੋਵੇਗੀ। ਹੁਣ ਇਨ੍ਹਾਂ ਹੈਲੀਕਾਪਟਰਾਂ ਦੀ ਸਮਰਥਾ 8-18 ਯਾਤਰੀਆਂ ਨੂੰ ਲੈ ਕੇ ਜਾਣ ਦੀ ਹੋਵੇਗੀ। ਸ਼ਰਧਾਲੂਆਂ ਨੂੰ ਹੈਲੀਕਾਪਟਰ ਯਾਤਰਾ ਦੀ ਪ੍ਰੀ-ਬੁਕਿੰਗ ਕਰਵਾਉਣੀ ਪਵੇਗੀ। 

Add a Comment

Your email address will not be published. Required fields are marked *