ਚੰਗੇ ਪ੍ਰਸ਼ਾਸਨ ਦੇ ਸੁਧਾਰਾਂ ਕਾਰਨ ਟੈਕਸ ਉਗਰਾਹੀ ‘ਚ ਹੋਇਆ ਰਿਕਾਰਡ ਵਾਧਾ : PM ਮੋਦੀ

ਪਾਲਾਸਮੁਦਰਮ – ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੀ ‘ਪ੍ਰਾਣ ਪ੍ਰਤਿਸ਼ਠਾ’ ਤੋਂ ਪਹਿਲਾਂ 11 ਦਿਨ ਲਈ ਯੱਗ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਰਾਮਰਾਜ ਦੀ ਟੈਕਸ ਪ੍ਰਣਾਲੀ ਅਤੇ ਸੁਸ਼ਾਸਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟੈਕਸ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿੱਚ ਲੋਕਾਂ ਵਲੋਂ ਦਿੱਤਾ ਗਿਆ ਇੱਕ-ਇੱਕ ਪੈਸਾ ਉਨ੍ਹਾਂ ਦੀ ਭਲਾਈ ਲਈ ਵਰਤਿਆ ਜਾਵੇ। ਉਨ੍ਹਾਂ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਇਹੀ ਕੰਮ ਕਰ ਰਹੀ ਹੈ।

ਕੇਂਦਰੀ ਸਿੱਧੇ ਟੈਕਸਾਂ ਅਤੇ ਕਸਟਮ ਬੋਰਡ ਦੀ ਨੈਸ਼ਨਲ ਅਕੈਡਮੀ ਆਫ ਕਸਟਮ ਤੇ ਨਾਰਕੋਟਿਕਸ ਦੇ ਨਵੇਂ ਬਣੇ ਕੈਂਪਸ ਦਾ ਉਦਘਾਟਨ ਕਰਨ ਮੌਕੇ ਮੋਦੀ ਨੇ ਕਿਹਾ ਕਿ ਲੋਕਤੰਤਰ ਵਿੱਚ ਰਾਜਾ ਪ੍ਰਜਾ ਹੁੰਦੀ ਹੈ। ਸਰਕਾਰ ਲੋਕਾਂ ਦੀ ਸੇਵਾ ਲਈ ਕੰਮ ਕਰਦੀ ਹੈ। ਸਰਕਾਰ ਨੂੰ ਉਚਿਤ ਮਾਲੀਆ ਮਿਲੇ, ਨੂੰ ਯਕੀਨੀ ਬਣਾਉਣ ਵਿੱਚ ਇਹ ਸੰਸਥਾ ਵੱਡੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਸੁਧਾਰਾਂ ਕਾਰਨ ਅੱਜ ਦੇਸ਼ ਵਿੱਚ ਰਿਕਾਰਡ ਟੈਕਸ ਉਗਰਾਹੀ ਹੋ ਰਹੀ ਹੈ। ਸਰਕਾਰ ਦੀ ਟੈਕਸ ਵਸੂਲੀ ਵਿੱਚ ਵਾਧਾ ਹੋਇਆ ਹੈ। ਸਰਕਾਰ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਕਰ ਰਹੀ ਹੈ।

22 ਜਨਵਰੀ ਨੂੰ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਵਿੱਚ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜਕੱਲ ਪੂਰਾ ਦੇਸ਼ ਰਾਮਮਈ ਹੈ। ਉਹ ਰਾਮ ਜੀ ਦੀ ਭਗਤੀ ਵਿੱਚ ਲੀਨ ਹੈ। ਭਗਵਾਨ ਰਾਮ ਜੀ ਦਾ ਜੀਵਨ ਅਤੇ ਭਰੋਸਾ ਭਗਤੀ ਦੇ ਘੇਰੇ ਤੋਂ ਕਿਤੇ ਵੱਧ ਹੈ। ਜੀ.ਐੱਸ.ਟੀ. ਦੇ ਰੂਪ ਵਿੱਚ ਇੱਕ ਆਧੁਨਿਕ ਪ੍ਰਣਾਲੀ ਦਿੱਤੀ ਗਈ ਹੈ। ਆਮਦਨ ਕਰ ਪ੍ਰਣਾਲੀ ਨੂੰ ਵੀ ਸੌਖਾ ਬਣਾਇਆ ਗਿਆ ਹੈ। ਫੇਸਲੇਸ ਟੈਕਸ ਅਸੈਸਮੈਂਟ ਸਿਸਟਮ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ ਦੇ ਮਹਾਰਾਜਾ ਕਾਲਜ ਮੈਦਾਨ ਤੋਂ ਸਰਕਾਰੀ ਗੈਸਟ ਹਾਊਸ ਤੱਕ ਰੋਡ ਸ਼ੋਅ ਕੀਤਾ। ਹਜ਼ਾਰਾਂ ਲੋਕ ਫੁੱਲਾਂ, ਹਾਰਾਂ ਅਤੇ ਪਾਰਟੀ ਦੇ ਝੰਡਿਆਂ ਨਾਲ 1.3 ਕਿਲੋਮੀਟਰ ਲੰਬੇ ਰੋਡ ਸ਼ੋਅ ਦੇ ਦੋਵੇਂ ਪਾਸੇ ਲਾਈਨਾਂ ’ਚ ਖੜ੍ਹੇ ਸਨ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਦਾ ਕੋਚੀ ਹਵਾਈ ਅੱਡੇ ’ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ, ਰਾਜਪਾਲ ਆਰਿਫ ਮੁਹੰਮਦ ਖਾਨ, ਸੂਬਾ ਮੰਤਰੀ ਵੀ. ਮੁਰਲੀਧਰਨ ਅਤੇ ਭਾਜਪਾ ਨੇਤਾ ਪ੍ਰਕਾਸ਼ ਜਾਵਡੇਕਰ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਸਵੇਰੇ ਕੇਰਲ ਦੇ ਗੁਰੂਵਯੂਰ ਮੰਦਰ ’ਚ ਪੂਜਾ ਕਰਨਗੇ । ਮੋਦੀ 4,000 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ।

Add a Comment

Your email address will not be published. Required fields are marked *