ਤਿਉਹਾਰਾਂ-ਵਿਆਹਾਂ ਦੇ ਸੀਜ਼ਨ ‘ਚ ਹੋਵੇਗਾ ਕਰੋੜਾਂ ਦਾ ਵਪਾਰ

ਨਵੀਂ ਦਿੱਲੀ – ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਾਰੇ ਸਾਮਾਨ ਦੀ ਵਿਕਰੀ ਜ਼ੋਰਾਂ ‘ਤੇ ਹੋ ਰਹੀ ਹੈ। ਇਨ੍ਹੀਂ ਦਿਨੀਂ ਦਿੱਲੀ ਦੇ ਲੋਕ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕ ਖੂਬ ਖਰੀਦਦਾਰੀ ਕਰ ਰਹੇ ਹਨ। ਤਿਉਹਾਰਾਂ ਦੇ ਨਾਲ-ਨਾਲ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰਾਂ ਦੇ ਨਾਲ-ਨਾਲ ਵਿਆਹ ਅਤੇ ਨਵੇਂ ਸਾਲ ਦੇ ਸੀਜ਼ਨ ਦੌਰਾਨ ਦੇਸ਼ ਦੇ ਬਾਜ਼ਾਰਾਂ ‘ਚ ਕਰੋੜਾਂ ਦੇ ਹਿਸਾਬ ਨਾਲ ਵਪਾਰ ਹੋ ਸਕਦਾ ਹੈ। ਸੂਤਰਾਂ ਅਨੁਸਾਰ ਤਿਉਹਾਰਾਂ ਅਤੇ ਵਿਆਹਾਂ ਦੇ ਇਸ ਸੀਜ਼ਨ ‘ਚ 31 ਦਸੰਬਰ, 2023 ਤੱਕ 8.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਇਸ ਸਮੇਂ ਦੌਰਾਨ 60 ਕਰੋੜ ਤੋਂ ਵੱਧ ਗਾਹਕ ਖਰੀਦਦਾਰੀ ਕਰਨਗੇ। ਇਸ ਸੀਜ਼ਨ ‘ਚ ਚੰਗੀ ਗੱਲ ਇਹ ਹੈ ਕਿ ਇਸ ਵਾਰ ਕਿਸੇ ਵੀ ਚੀਨੀ ਉਤਪਾਦ ਦੀ ਵਿਕਰੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਦੁਕਾਨਾਂ ਦਾ ਕਾਰੋਬਾਰ 90 ਹਜ਼ਾਰ ਕਰੋੜ ਰੁਪਏ ਦੇ ਆਨਲਾਈਨ ਕਾਰੋਬਾਰ ਤੋਂ 9 ਗੁਣਾ ਵੱਧ ਹੋਵੇਗਾ। ਇਸ ਕਾਰੋਬਾਰ ਵਿੱਚ ਸੋਨਾ-ਚਾਂਦੀ, ਤੋਹਫ਼ੇ, ਸਜਾਵਟੀ ਵਸਤੂਆਂ, ਭੋਜਨ ਅਤੇ ਕੇਟਰਿੰਗ, ਇਲੈਕਟ੍ਰੋਨਿਕਸ ਅਤੇ ਮੋਬਾਈਲ, ਕੱਪੜੇ, ਫਰਨੀਚਰ, ਮਿਠਾਈਆਂ, ਇਵੈਂਟ ਪ੍ਰਬੰਧਨ ਆਦਿ ਦੀ ਖਰੀਦਦਾਰੀ ਕਰਨ ‘ਤੇ ਵੀ ਫ਼ਾਇਦਾ ਹੋਵੇਗਾ। 

ਦੱਸ ਦੇਈਏ ਕਿ ਤਿਉਹਾਰਾਂ ਦੇ ਮੌਕੇ ਜਿਹੜੇ ਗਾਹਕ ਪਹਿਲਾਂ ਸਿਰਫ਼ ਚੀਨੀ ਵਸਤਾਂ ਦੀ ਖਰੀਦਦਾਰੀ ਕਰਨ ਦੀ ਮੰਗ ਕਰਦੇ ਸਨ, ਉਹ ਹੁਣ ਇਸ ਨੂੰ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ। ਰੱਖੜੀ ਦੇ ਤਿਉਹਾਰੀ ਵਾਲੇ ਸੀਜ਼ਨ ‘ਚ ਕਰੀਬ 3 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ। ਜਿਸ ਤੋਂ ਬਾਅਦ ਵਿਆਹ ਦੇ ਸੀਜ਼ਨ ‘ਚ ਲਗਭਗ 4.25 ਲੱਖ ਕਰੋੜ ਰੁਪਏ ਅਤੇ ਕ੍ਰਿਸਮਸ ਦੇ ਨਾਲ-ਨਾਲ ਨਵੇਂ ਸਾਲ ‘ਤੇ 1.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ। ਇਹ ਕਾਰੋਬਾਰ ਦੇਸ਼ ਦੇ ਪ੍ਰਚੂਨ ਉਦਯੋਗ ਨੂੰ ਹੁਲਾਰਾ ਦੇਵੇਗਾ। ਇਸ ਨਾਲ ਬਾਜ਼ਾਰ ਦੀ ਭਾਵਨਾ ਦੇ ਨਾਲ-ਨਾਲ ਅਰਥਵਿਵਸਥਾ ਵੀ ਮਜ਼ਬੂਤ ​​ਹੋਵੇਗੀ। 

Add a Comment

Your email address will not be published. Required fields are marked *