ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਕੀਤਾ ਪਹਿਲੇ ਟੈਸਟ ਲਈ ਟੀਮਾਂ ਦਾ ਐਲਾਨ
January 17, 2024
ਐਡੀਲੇਡ- ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਦੋਵਾਂ ਦੇਸ਼ਾਂ ਵਿਚਾਲੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਟੈਸਟ ਲਈ ਆਪਣੀ-ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਦੱਸਿਆ ਕਿ ਕੈਮਰੂਨ ਗ੍ਰੀਨ ਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਡੇਵਿਡ ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਸਟੀਵ ਸਮਿਥ ਆਸਟ੍ਰੇਲੀਆ ਵਲੋਂ ਸਲਾਮੀ ਬੱਲੇਬਾਜ਼ੀ ਕਰਦਾ ਨਜ਼ਰ ਆਵੇਗਾ।
ਉੱਥੇ ਹੀ, ਗ੍ਰੀਨ ਆਪਣੇ ਪਸੰਦੀਦਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ ਜਦਕਿ ਵੈਸਟਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈੱਥਵੇਟ ਨੇ ਕਿਹਾ ਕਿ ਤਿੰਨ ਨਵੇਂ ਖਿਡਾਰੀਆਂ ਕਾਵੇਮ ਹੌਜ, ਜਸਟਿਨ ਗ੍ਰੀਵਸ ਤੇ ਸ਼ਾਮਰ ਜੋਸੇਫ ਟੈਸਟ ਟੀਮ ਵਿਚ ਡੈਬਿਊ ਕਰਨਗੇ।

