ਵਿਸ਼ਵ ਕੱਪ ਤੋਂ ਪਹਿਲਾ ਫੁੱਟਬਾਲ ਖੇਡਦੇ ਜ਼ਖਮੀ ਹੋਏ ਸ਼ਾਕਿਬ ਅਲ

ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਕ੍ਰਿਕਟ ਵਿਸ਼ਵ ਕੱਪ 2023 ਤੋਂ ਠੀਕ ਪਹਿਲਾਂ ਜ਼ਖਮੀ ਹੋ ਗਏ ਹਨ। ਅਭਿਆਸ ਸੈਸ਼ਨ ਦੌਰਾਨ ਫੁੱਟਬਾਲ ਖੇਡਦੇ ਹੋਏ ਸ਼ਾਕਿਬ ਦੀ ਸੱਜੀ ਅੱਡੀ ‘ਤੇ ਸੱਟ ਲੱਗ ਗਈ। ਸੱਟ ਕਾਰਨ ਉਹ ਬੰਗਲਾਦੇਸ਼ ਦਾ ਅਭਿਆਸ ਮੈਚ ਨਹੀਂ ਖੇਡ ਸਕੇ ਸਨ। ਬੰਗਲਾਦੇਸ਼ 7 ਅਕਤੂਬਰ ਨੂੰ ਧਰਮਸ਼ਾਲਾ ਮੈਦਾਨ ‘ਤੇ ਅਫਗਾਨਿਸਤਾਨ ਖਿਲਾਫ ਕ੍ਰਿਕਟ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ਹੈ।

ਬੰਗਲਾਦੇਸ਼ ਦਾ ਕਪਤਾਨ ਗੁਹਾਟੀ ‘ਚ ਸ਼੍ਰੀਲੰਕਾ ਖਿਲਾਫ ਚੱਲ ਰਹੇ ਅਭਿਆਸ ਮੈਚ ਤੋਂ ਪਹਿਲਾਂ ਗਾਇਬ ਸੀ। ਬਾਅਦ ‘ਚ ਪਤਾ ਲੱਗਾ ਕਿ ਸਾਕਿਬ ਜ਼ਖਮੀ ਹੋ ਗਿਆ ਹੈ। ਉਸਦੀ ਅੱਡੀ ਕਾਫ਼ੀ ਸੋਜ ਆਈ ਹੈ”। ਪਿਛਲੇ ਕੁਝ ਦਿਨਾਂ ਤੋਂ 36 ਸਾਲਾ ਇਹ ਆਲਰਾਊਂਡਰ ਆਪਣੇ ਅਤੇ ਤਮੀਮ ਇਕਬਾਲ ਵਿਚਾਲੇ ਝਗੜੇ ਤੋਂ ਬਾਅਦ ਵਿਵਾਦਾਂ ਨੂੰ ਲੈ ਕੇ ਸੁਰਖੀਆਂ ‘ਚ ਰਿਹਾ ਹੈ, ਜਿਸ ਕਾਰਨ ਉਸ ਨੂੰ ਵਿਸ਼ਵ ਕੱਪ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਨੇ ਸ਼ੋਅਪੀਸ ਈਵੈਂਟ ਲਈ ਇੱਕ ਸੰਤੁਲਿਤ ਪਰ ਤਜਰਬੇਕਾਰ ਟੀਮ ਚੁਣੀ ਹੈ ਜਿਸ ਵਿੱਚ ਸ਼ਾਕਿਬ ਤੋਂ ਇਲਾਵਾ ਮੁਸ਼ਫਿਕੁਰ ਰਹੀਮ, ਮਹਿਮੂਦੁੱਲਾ ਰਿਆਦ ਅਤੇ ਲਿਟਨ ਦਾਸ ਸ਼ਾਮਲ ਹਨ। ਸ਼ਾਕਿਬ ਨੇ 240 ਵਨਡੇ ਮੈਚਾਂ ਵਿੱਚ 7384 ਦੌੜਾਂ ਬਣਾਈਆਂ ਹਨ ਅਤੇ 300 ਤੋਂ ਵੱਧ ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2019 ਵਿਸ਼ਵ ਕੱਪ ਵਿੱਚ 606 ਦੌੜਾਂ ਬਣਾਈਆਂ ਸਨ।

Add a Comment

Your email address will not be published. Required fields are marked *