‘ਮਹਿਕ ਏ ਵਤਨ’ ਈ-ਪੇਪਰ ਅੰਕ-3 ਰਿਲਿਜ਼

ਆਕਲੈਂਡ- ਪੰਜਾਬੀ ਭਾਸ਼ਾ ਨੂੰ ਸਹਿਯੋਗ ਦਿੰਦੀਆਂ ਹਰਦੇਵ ਬਰਾੜ ਵੱਲੋਂ ‘ਮਹਿਕ ਏ ਵਤਨ’ ਈ-ਪੇਪਰ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ 13 ਅਗਸਤ ਨੂੰ ਈ-ਪੇਪਰ ਦਾ ਤੀਸਰਾ ਅੰਕ ਰਿਲਿਜ਼ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸਾਮਿਲ ਹੋਏ ਅਤੇ ਈ- ਲਾਂਚ ਕੀਤਾ ਗਿਆ। ਮਾਊਂਟ ਰੋਸਕਲਵੈਲ ਮੈਮਰੋਲ ਹਾਲ ਵਿੱਚ ਮਾਇਕਲ ਵੁੱਡ ਐਮ.ਪੀ, ਮਾਊਂਟ ਰੋਸਕਲ ਸਾਬਕਾ ਇਮੀਗ੍ਰੇਸ਼ਨ ਟਰਾਂਸਪੋਰਟ ਮੰਤਰੀ ਸ਼ਾਮਿਲ ਹੋਏ।

ਵਿਸ਼ੇਸ ਮਹਿਮਾਨ ਵੱਜੋਂ ਪਰਮਜੀਤ ਪਰਮਾਰ, ਸਾਬਕਾ ਐਮ.ਪੀ ਹਰਨਾਮ ਸਿੰਘ ਗੋਲਿਆਣ, ਸਾਬਕਾ ਪਾਰਲੀਮੈਂਟ ਫੀਜ਼ੀ, ਸੈਂਟਰ ਸਿੱਖ ਸੁਸਾਇਟੀ ਦੇ ਪ੍ਰ੍ਰਧਾਨ ਸ.ਦਲਜੀਤ ਸਿੰਘ,ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦੇ ਸ.ਰਣਬੀਰ ਸਿੰਘ ਲਾਲੀ, ਰਾਜਿੰਦਰ ਸਿੰਘ ਜਿੰਦੀ,ਹਰਮੇਸ਼ ਸਿੰਘ ਕਾਕਾ, ਤੁਕੀਰ ਖਾਨ,ਟਰੈਵਲ ਪੁਆਇੰਟ ਹਰਜੀਤ ਗੋਲਿਆਣ (ਗੋਲਿਆਣ ਐਸੋਸੀਏਟ), ਮੇਹੁਲ ਮੋਢੀ (ਹਾਰਕੋਰਟ), ਗੁਰਦੀਪ ਸਿੰਘ ਕਾਲਾ, ਮਨਪ੍ਰੀਤ ਧਾਲੀਵਾਲ (GTB), ਪ੍ਰਸਿੱਧ ਗਾਇਕ ਹਰਦੇਵ

ਮਾਹੀਨੰਗਲ, ਮਨਪ੍ਰੀਤ ਸਿੱਧੂ, ਜਸਪਾਲ ਸਿੰਘ ਸਿੱਧੂ, ਅਮਰਜੀਤ ਕੌਰ ਸਿੱਧੂ, ਰਮਨਦੀਪ ਕੌਰ ਸਿੱਧੂ, ਜਸਵਿੰਦਰ ਬਰਾੜ, ਕੁਲਵਿੰਦਰ ਸਿੰਘ ਝਾਮਟ, ਭਾਰਤੀ ਕਲੋਟੀ ਵੀ ਇਸ ਮੌਕੇ ਹਾਜ਼ਰ ਹੋਏ ਸਨ। ਮਾਇਕਲ ਵੁੱਡ ਨੇ ਆਪਣੇ ਇਸ ਪ੍ਰੋਗਰਾਮ ਵਿੱਚ ਹਰਦੇਵ ਬਰਾੜ ਜੀ ਵੱਲੋਂ ਕੀਤੇ ਭਾਈਚਾਰਕ ਕੰਮਾਂ ਦੀ ਸ਼ਲਾਘਾ ਕੀਤੀ । ਮਹਿਕ ਏ ਵਤਨ ਈ-ਪੇਪਰ ਅੰਕ-3 ਰਿਲਿਜ਼ ਹੋਣ ‘ਤੇ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਡਾ. ਪਰਮਜੀਤ ਪਰਮਾਰ, ਸਾਬਕਾ ਐਮ.ਪੀ, ਹਰਨਾਮ ਗੋਲਿਆਣ ਵੱਲੋਂ ਵੀ ਹਰਦੇਵ ਬਰਾੜ ਵਿਸ਼ੇਸ ਤੌਰ ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਕੰਮਾਂ ਨੂੰ ਪ੍ਰੰਸ਼ਸਾ ਕੀਤੀ ਗਈ। ਸ. ਦਲਜੀਤ ਸਿੰਘ ਵੱਲੋਂ ਹਰਦੇਵ ਬਰਾੜ ਨੂੰ ਅੰਕ ਰਿਲਿਜ਼ ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਉਹਨਾਂ ਨਾਲ ਹਮੇਸ਼ਾ ਖੜ੍ਹੇ ਰਹਿਣਗੇ ।

Add a Comment

Your email address will not be published. Required fields are marked *