ਕਈ ਘੰਟਿਆਂ ਤਕ ਹਵਾਈ ਅੱਡੇ ਦੇ ਏਅਰੋਬ੍ਰਿਜ ’ਚ ਕੈਦ ਰਹੀ ਅਦਾਕਾਰਾ ਰਾਧਿਕਾ ਆਪਟੇ

ਮੁੰਬਈ – ਅਦਾਕਾਰਾ ਰਾਧਿਕਾ ਆਪਟੇ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਫਲਾਈਟ ਲੇਟ ਹੋਣ ’ਤੇ ਉਸ ਨੂੰ ਤੇ ਹੋਰ ਮੁਸਾਫਿਰਾਂ ਨੂੰ ਹਵਾਈ ਅੱਡੇ ਦੇ ਏਅਰੋਬ੍ਰਿਜ ’ਤੇ ਕਈ ਘੰਟਿਆਂ ਲਈ ਕੈਦ ਕਰਕੇ ਰੱਖਿਅਾ ਗਿਆ। ਆਪਟੇ (38) ਨੇ ਕਿਹਾ, ‘‘ਮੈਨੂੰ ਇਹ ਪੋਸਟ ਕਰਨਾ ਪਿਆ ਹੈ। ਅੱਜ ਸਵੇਰੇ 8.30 ਵਜੇ ਮੇਰੀ ਫਲਾਈਟ ਸੀ। ਹੁਣ 10.50 ਹੋ ਗਏ ਹਨ। ਮੈਂ ਅਜੇ ਤੱਕ ਫਲਾਈਟ ’ਚ ਸਵਾਰ ਨਹੀਂ ਹੋਈ ਹਾਂ।’’

ਉਸ ਨੇ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਬੰਦ ਸ਼ੀਸ਼ੇ ਦੇ ਦਰਵਾਜ਼ੇ ਦੇ ਪਿੱਛੇ ਕਈ ਮੁਸਾਫਿਰਾਂ ਨੂੰ ਵੇਖਿਆ ਜਾ ਸਕਦਾ ਹੈ। ਅਦਾਕਾਰਾ ਨੇ ਕਿਹਾ ਕਿ ਮੁਸਾਫਿਰ ਜਿਨ੍ਹਾਂ ’ਚ ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ, ਨੂੰ ਇਕ ਘੰਟੇ ਤੋਂ ਵੱਧ ਸਮੇਂ ਲਈ ਕੈਦ ਕਰ ਦਿੱਤਾ ਗਿਆ ਕਿਉਂਕਿ ਸੁਰੱਖਿਆ ਕਰਮਚਾਰੀਆਂ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ।

ਆਪਟੇ ਨੇ ਕਿਹਾ ਕਿ ਮੈਂ ਕਿਸੇ ਤਰ੍ਹਾਂ ਬਾਹਰ ਇਕ ‘ਬਹੁਤ ਹੀ ਬੇਵਕੂਫ’ ਮਹਿਲਾ ਕਰਮਚਾਰੀ ਨਾਲ ਗੱਲ ਕੀਤੀ, ਜੋ ਕਹਿੰਦੀ ਰਹੀ ‘ਕੋਈ ਸਮੱਸਿਆ ਨਹੀਂ, ਕੋਈ ਦੇਰੀ ਨਹੀਂ ਹੋਈ। ਮੈਨੂੰ ਵੀ ਅੰਦਰ ਬੰਦ ਕਰ ਦਿੱਤਾ ਗਿਆ ਹੈ।’ ਉਸ ਨੇ ਸਾਨੂੰ ਕਿਹਾ ਕਿ ਅਸੀਂ ਘੱਟੋ-ਘੱਟ ਦੁਪਹਿਰ 12 ਵਜੇ ਤੱਕ ਇਥੇ ਰਹਾਂਗੇ। ਉਥੇ ਨਾ ਪਾਣੀ, ਨਾ ਟਾਇਲਟ। ਮਜ਼ੇਦਾਰ ਯਾਤਰਾ ਲਈ ਧੰਨਵਾਦ।

Add a Comment

Your email address will not be published. Required fields are marked *