ਉਡਾਣ ‘ਚ ਦੇਰੀ ਤੋਂ ਨਾਰਾਜ਼ ਯਾਤਰੀ ਨੇ ‘ਤੇ ਇੰਡੀਗੋ ਦੇ ਪਾਇਲਟ ‘ਤੇ ਕੀਤਾ ਹਮਲਾ

ਨਵੀਂ ਦਿੱਲੀ – ਦਿੱਲੀ ਹਵਾਈ ਅੱਡੇ ‘ਤੇ ਉਡਾਣ ‘ਚ ਦੇਰੀ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ ‘ਤੇ ਇਕ ਯਾਤਰੀ ਨੇ ਹਮਲਾ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਤਵਾਰ ਸ਼ਾਮ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,”ਸਾਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਉੱਚਿਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ।” ਇਸ ਵੀਡੀਓ ਕਲਿੱਪ ‘ਚ ਪਾਇਲਟ ‘ਤੇ ਹਮਲਾ ਕਰਨ ਵਾਲੇ ਯਾਤਰੀ ‘ਤੇ ਚਾਲਕ ਦਲ ਦੇ ਹੋਰ ਮੈਂਬਰ ਘਟਨਾ ਤੋਂ ਬਾਅਦ ਚੀਕਦੇ ਦਿੱਸ ਰਹੇ ਹਨ।”

Add a Comment

Your email address will not be published. Required fields are marked *