ਮੈਲਬੌਰਨ ਤੋਂ ਦਿੱਲੀ ਜਾ ਰਹੀ AirIndia ਦੀ ਫਲਾਈਟ ਵਾਪਸ ਪਰਤੀ
July 31, 2023
ਨਵੀਂ ਦਿੱਲੀ – ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਐਤਵਾਰ ਸਵੇਰੇ ਇੱਕ ਘੰਟੇ ਤੋਂ ਵੱਧ ਦੇ ਸਫ਼ਰ ਤੋਂ ਬਾਅਦ ਮੈਡੀਕਲ ਐਮਰਜੈਂਸੀ ਕਾਰਨ ਮੈਲਬੌਰਨ ਵਾਪਸ ਪਰਤ ਗਈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਲਾਈਟ ਨੰਬਰ AI 309 ਨੇ ਬੀਮਾਰ ਯਾਤਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਤਾਰਨ ਤੋਂ ਬਾਅਦ ਦੁਬਾਰਾ ਉਡਾਣ ਭਰੀ ਅਤੇ ਬਾਅਦ ਵਿੱਚ ਰਾਤ 9.30 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ‘ਤੇ ਉਤਰੀ।
ਅਧਿਕਾਰੀ ਨੇ ਕਿਹਾ ਕਿ ਇੱਕ ਯਾਤਰੀ ਬਿਮਾਰ ਮਹਿਸੂਸ ਕਰ ਰਿਹਾ ਸੀ ਅਤੇ ਜਹਾਜ਼ ਵਿੱਚ ਮੌਜੂਦ ਇੱਕ ਡਾਕਟਰ ਨੇ ਸੁਝਾਅ ਦਿੱਤਾ ਕਿ ਯਾਤਰੀ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਹੈ। ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਇਹ ਮੈਡੀਕਲ ਐਮਰਜੈਂਸੀ ਸੀ, ਇਸ ਲਈ ਫਲਾਈਟ ਇੱਕ ਘੰਟੇ ਤੱਕ ਦੇ ਸਫ਼ਰ ਤੋਂ ਬਾਅਦ ਮੈਲਬੌਰਨ ਵਾਪਸ ਆ ਗਈ।

