ਇਟਲੀ : ਵਿਆਹ ਸਮਾਗਮ ਦੌਰਾਨ ਡਿੱਗੀ ਸਦੀਆਂ ਪੁਰਾਣੀ ਇਮਾਰਤ ਦੀ ਛੱਤ

ਰੋਮ : ਇਟਲੀ ਦੇ ਟਸਕੇਨੀ ਖੇਤਰ ਦੇ ਪਿਸਤੋਈਆ ਸ਼ਹਿਰ ਦੇ ਨੇੜੇ ਇਕ ਪੇਂਡੂ ਖੇਤਰ ਵਿਚ ਬਣੀ ਸਦੀਆਂ ਪੁਰਾਣੀ ਇਮਾਰਤ ਦੀ ਛੱਤ ਵਿਆਹ ਸਮਾਗਮ ਦੇ ਦੌਾਰਨ ਡਿੱਗ ਗਈ ਜਿਸ ਕਾਰਨ 30 ਲੋਕ ਜ਼ਖਮੀ ਹੋ ਗਏ। ਗਵਰਨਰ ਯੂਜੇਨੀਓ ਗਿਯਾਨੀ ਨੇ ਟੈਲੀਗ੍ਰਾਮ ਐਪ ‘ਤੇ ਇਕ ਪੋਸਟ ‘ਚ ਕਿਹਾ ਕਿ ਛੱਤ ਡਿੱਗਣ ਨਾਲ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਪੰਜ ਦੀ ਹਾਲਤ ਗੰਭੀਰ ਹੈ।

ਉਨ੍ਹਾਂ ਦੱਸਿਆ ਕਿ ਇਹ ਸਮਾਰੋਹ ਪਹਾੜ ਦੀ ਚੋਟੀ ‘ਤੇ ਬਣੇ ਇਕ ਰੈਸਟੋਰੈਂਟ ‘ਚ ਹੋ ਰਿਹਾ ਸੀ, ਜੋ 15ਵੀਂ ਸਦੀ ‘ਚ ਕਾਨਵੈਂਟ (ਈਸਾਈ ਧਰਮ ਦੇ ਲੋਕਾਂ ਦਾ ਆਸ਼ਰਮ) ਹੋਇਆ ਕਰਦਾ ਸੀ। ਰਾਜਪਾਲ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਇਤਾਲਵੀ ਸਮਾਚਾਰ ਏਜੰਸੀ ‘ਏ. ਐਨ. ਐਸ. ਏ.’ ਨੇ ਦੱਸਿਆ ਕਿ ਫਾਇਰਫਾਈਟਰਜ਼ ਨੇ ਮਲਬੇ ‘ਚੋਂ ਲੋਕਾਂ ਨੂੰ ਬਾਹਰ ਕੱਢਿਆ। ਕਿਸੇ ਦੇ ਲਾਪਤਾ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੱਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *