ਵਾਈਬ੍ਰੈਂਟ ਗੁਜਰਾਤ ਸੰਮੇਲਨ ’ਚ 26.33 ਲੱਖ ਕਰੋੜ ਰੁਪਏ ਦੇ ਨਿਵੇਸ਼ ਸਮਝੌਤਿਆਂ ’ਤੇ ਹਸਤਾਖਰ

ਗਾਂਧੀਨਗਰ – ਵਾਈਬ੍ਰੈਂਟ ਗੁਜਰਾਤ ਗਲੋਬਲ ਸਿਖਰ ਸੰਮੇਲਨ (ਵੀ. ਜੀ. ਜੀ. ਐੱਸ.) ਵਿਚ ਕੁੱਲ 26.33 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਆਏ ਹਨ। ਇਸ ਦੌਰਾਨ ਕੁੱਲ 41,299 ਯੋਜਨਾਵਾਂ ਨਾਲ ਸਬੰਧਤ ਸਮਝੌਤਾ ਮੰਗ ਪੱਤਰਾਂ ’ਤੇ ਹਸਤਾਖਰ ਕੀਤੇ ਗਏ। ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਸ਼ੁੱਕਰਵਾਰ ਨੂੰ ਵੀ. ਜੀ. ਜੀ. ਐੱਸ. ਦੀ ਸਮਾਪਤੀ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਮੰਚ ‘ਐਕਸ’ ਉੱਤੇ ਇਹ ਜਾਣਕਾਰੀ ਦਿੱਤੀ। 10 ਜਨਵਰੀ ਤੋਂ ਸ਼ੁਰੂ ਤਿੰਨ ਦਿਨਾਂ ਸੰਮੇਲਨ ਦਾ ਅੱਜ ਆਖਰੀ ਦਿਨ ਸੀ।

ਉਨ੍ਹਾਂ ਨੇ ਕਿਹਾ ਕਿ ਜੇ ਕੋਵਿਡ-19 ਮਹਾਮਾਰੀ ਕਾਰਨ ਰੱਦ 2022 ਦੇ ਪ੍ਰਸਤਾਵਿਤ ਵੀ. ਜੀ. ਜੀ. ਐੱਸ. ਵਿਚ ਹਸਤਾਖਰ ਵਾਲੇ ਐੱਮ. ਓ. ਯੂ. ਨੂੰ ਜੋੜਿਆ ਜਾਵੇ ਤਾਂ 45 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵਾਂ ਨਾਲ ਕੁੱਲ 98,540 ਐੱਮ. ਓ. ਯੂ. ’ਤੇ ਹਸਤਾਖਰ ਹੁੰਦੇ। ਪਟੇਲ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ਵਿਚ ਵੀ. ਜੀ. ਜੀ. ਐੱਸ. ਦੇ 10ਵੇਂ ਐਡੀਸ਼ਨ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ।

Add a Comment

Your email address will not be published. Required fields are marked *