ਵਿਆਹ ਤੋਂ ਪਹਿਲਾਂ ਰਕੁਲਪ੍ਰੀਤ ਪ੍ਰੇਮੀ ਜੈਕੀ ਭਗਨਾਨੀ ਨਾਲ ਪਹੁੰਚੀ ‘ਰਾਮ ਮੰਦਰ’

ਇਨ੍ਹੀਂ ਦਿਨੀਂ ਅਦਾਕਾਰਾ ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਆਪਣੇ ਵਿਆਹ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਚਰਚਾ ਹੈ ਕਿ ਦੋਵੇਂ ਫਰਵਰੀ ਮਹੀਨੇ ‘ਚ ਸੱਤ ਫੇਰੇ ਲੈਣ ਜਾ ਰਹੇ ਹਨ। ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਪਿਛਲੇ ਕੁਝ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਜਲਦ ਹੀ ਦੋਵੇਂ ਆਪਣੇ ਰਿਸ਼ਤੇ ਨੂੰ ਇੱਕ ਕਦਮ ਹੋਰ ਅੱਗੇ ਵਧਾਉਣ ਜਾ ਰਹੇ ਹਨ। ਦੋਵੇਂ ਇਸ ਸਾਲ ਫਰਵਰੀ ਮਹੀਨੇ ‘ਚ ਹਮੇਸ਼ਾ ਲਈ ਇਕੱਠੇ ਰਹਿਣਗੇ। ਵਿਆਹ ਤੋਂ ਪਹਿਲਾਂ ਦੋਹਾਂ ਨੇ ਭਗਵਾਨ ਰਾਮ ਦੇ ਦਰਸ਼ਨ ਕੀਤੇ।

ਦੱਸ ਦਈਏ ਕਿ ਮੁੰਬਈ ‘ਚ ਰਾਮ ਮੰਦਰ ਦਾ ਪ੍ਰਤੀਰੂਪ ਰੱਥ ਬਣਾਇਆ ਗਿਆ ਹੈ, ਜੋ ਲੋਕ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ‘ਚ ਸ਼ਾਮਲ ਨਹੀਂ ਹੋ ਸਕਣਗੇ, ਉਹ ਮੁੰਬਈ ‘ਚ ਹੀ ਭਗਵਾਨ ਰਾਮ ਦੇ ਦਰਸ਼ਨ ਕਰ ਸਕਦੇ ਹਨ। ਰਕੁਲ ਅਤੇ ਜੈਕੀ ਮੁੰਬਈ ਦੇ ਰਾਮ ਮੰਦਰ ਦੀ ਪ੍ਰਤੀਰੂਪ ਨੂੰ ਦੇਖਣ ਵੀ ਗਏ ਸਨ। ਪੂਜਾ ਕਰਨ ਤੋਂ ਬਾਅਦ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਅਤੇ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਕ ਤਸਵੀਰ ‘ਚ ਰਕੁਲ ਅਤੇ ਜੈਕੀ ਨੂੰ ਭਗਵਾਨ ਰਾਮ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਦੂਜੀ ਵੀਡੀਓ ‘ਚ ਇਹ ਜੋੜਾ ਭਗਵਾਨ ਦੀ ਭਗਤੀ ‘ਚ ਲੀਨ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅਦਾਕਾਰਾ ਪੇਸਟਲ ਗ੍ਰੀਨ ਕਲਰ ਦੇ ਸੂਟ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਥੇ ਹੀ ਜੈਕੀ ਸੰਤਰੀ ਕੁੜਤੇ-ਪਜਾਮੇ ‘ਚ ਨਜ਼ਰ ਆ ਰਹੇ ਹਨ। ਤਸਵੀਰ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਜੈਕੀ ਨੇ ਕੈਪਸ਼ਨ ‘ਚ ਲਿਖਿਆ- Mesmerised with the Ram Mandir Replica Rath. Peaceful and divine. ✨️ ਦੱਸਣਯੋਗ ਹੈ ਕਿ ਸ਼ੁੱਕਰਵਾਰ (12 ਜਨਵਰੀ) ਨੂੰ ਰਕੁਲਪ੍ਰੀਤ ਸਿੰਘ ਦੀ ਸਾਇੰਸ ਫਿਕਸ਼ਨ ਫ਼ਿਲਮ ‘ਆਯਾਲਾਨ’ ਰਿਲੀਜ਼ ਹੋਈ ਸੀ, ਜਿਸ ਨੂੰ ਆਲੋਚਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ।

Add a Comment

Your email address will not be published. Required fields are marked *