ਯੂ-ਟਿਊਬਰ ਭੁਵਨ ਬਾਮ ਨੇ ਦਿੱਲੀ ’ਚ ਖਰੀਦਿਆ 11 ਕਰੋੜ ਦਾ ਬੰਗਲਾ

ਨਵੀਂ ਦਿੱਲੀ – ਦਿੱਲੀ ਦੇ ਮਸ਼ਹੂਰ ਸੋਸ਼ਲ ਮੀਡੀਆ ਡਿਜੀਟਲ ਕੰਟੈਂਟ ਕ੍ਰਿਏਟਰ ਅਤੇ ਯੂ-ਟਿਊਬਰ ਭੁਵਨ ਬਾਮ ਨੇ ਰਾਸ਼ਟਰੀ ਰਾਜਧਾਨੀ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿਚ 11 ਕਰੋੜ ਰੁਪਏ ਵਿਚ ਇਕ ਬੰਗਲਾ ਖਰੀਦਿਆ ਹੈ। ਉਸ ਨੂੰ ਖਰੀਦਦਾਰੀ ਨਾਲ ਸਬੰਧਤ ਦਸਤਾਵੇਜ਼ ਦੀ ਕਾਪੀ ਮਿਲ ਗਈ ਹੈ।

ਦੱਸ ਦਈਏ ਕਿ ਮਸ਼ਹੂਰ ਯੂ-ਟਿਊਬਰ ਨੇ ਆਪਣੇ ਦੱਖਣੀ ਦਿੱਲੀ ਵਾਲੇ ਘਰ ਲਈ ਲਗਭਗ 77 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ। ਭੁਵਨ ਬਾਮ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਹੱਥ ਅਜਮਾਇਆ ਹੈ। ਉਹ ‘ਢਿੰਡੋਰਾ’ ਤੇ ‘ਤਾਜ਼ਾ ਖ਼ਬਰ’ ਵਰਗੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਸ ਦੀਆਂ ਦੋਵੇਂ ਫ਼ਿਲਮਾਂ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਿਆ।

Add a Comment

Your email address will not be published. Required fields are marked *