ਲੈਕਮੇ ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ’ਚ ਅਨੰਨਿਆ ਪਾਂਡੇ, ਅਦਿੱਤਿਆ ਦਾ ਜਲਵਾ

ਮੁੰਬਈ : ਲੈਕਮੇ ਫੈਸ਼ਨ ਵੀਕ 2023 ਦੇ ਗ੍ਰੈਂਡ ਫਿਨਾਲੇ ’ਚ ਵਾਕ ਕਰਦੇ ਹੋਏ ਅਨੰਨਿਆ ਪਾਂਡੇ, ਆਦਿੱਤਿਆ ਰਾਏ ਕਪੂਰ ਤੇ ਮਨੀਸ਼ ਮਲਹੋਤਰਾ। ਅਭਿਨੇਤਰੀਆਂ ਰਸ਼ਮਿਕਾ ਮੰਦਾਨਾ, ਟੀਨਾ ਦੱਤਾ, ਨਿਕਿਤਾ ਦੱਤਾ, ਕਰੀਨਾ ਕਪੂਰ, ਭੂਮੀ ਪੇਡਨੇਕਰ, ਅੰਜਲੀ ਅਰੋੜਾ ਨੂੰ ਏਅਰਪੋਰਟ ’ਤੇ ਦੇਖਿਆ ਗਿਆ। ਆਯੁਸ਼ਮਾਨ ਖੁਰਾਨਾ ਪਤਨੀ ਤਾਹਿਰਾ ਕਸ਼ਯਪ ਨਾਲ ਜੁਹੂ ’ਚ ਨਜ਼ਰ ਆਏ। ਅਨੰਨਿਆ ਪਾਂਡੇ ਅਤੇ ਆਦਿਤਿਆ ਰਾਏ ਕਪੂਰ ਲੈਕਮੇ ਫੈਸ਼ਨ ਵੀਕ ਦੇ ਫਾਈਨਲ ‘ਚ ਮਨੀਸ਼ ਮਲਹੋਤਰਾ ਲਈ ਵਾਕ ਕੀਤਾ। ਰੈਂਪ ‘ਤੇ ਵਾਕ ਕਰਦੇ ਸਮੇਂ ਦੋਵਾਂ ਦੀ ਕੈਮਿਸਟਰੀ ਲਾਜਵਾਬ ਸੀ ਅਤੇ ਇਸ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੂੰ ਹੋਰ ਹਵਾ ਮਿਲੀ। ਅਨੰਨਿਆ ਨੇ ਬਲੈਕ ਪ੍ਰਿੰਟਿਡ ਬਾਡੀਕੋਨ ਗਾਊਨ ਅਤੇ ਕੇਪ ਵਰਗੀ ਜੈਕੇਟ ਪਾਈ ਹੋਈ ਸੀ। ਦੂਜੇ ਪਾਸੇ ਆਦਿਤਿਆ ਕਾਲੇ ਰੰਗ ਦੇ ਸੂਟ ‘ਚ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ।

Add a Comment

Your email address will not be published. Required fields are marked *