ਨਿਊਜੀਲੈਂਡ ਵਿੱਚ ਹੁਣ ਫਾਰਮਾਂ ‘ਤੇ ਵੀ ਲੁੱਟਾਂ ਹੋਈਆਂ ਸ਼ੁਰੂ
January 12, 2024
ਆਕਲੈਂਡ – ਹਾਕਸਬੇਅ ਦੇ ਇੱਕ ਫਾਰਮ ਤੋਂ ਬਲੂਬੇਰੀ ਦੀ ਸੀਜ਼ਨ ਦੀ ਸਾਰੀ ਖੇਤੀ ਦੀ ਉਪਜ, ਜੋ ਕਿ ਕਈ ਸੈਂਕੜੇ ਕਿਲੋ ਬਣਦੀ ਸੀ ਲੁੱਟੇ ਜਾਣ ਦੀ ਖਬਰ ਹੈ। ਬੇਅ ਬਲੂਬੇਰੀਜ਼ ਦੇ ਮਾਲਕ ਮੇਰੀਅਨ ਹੀਸਟ ਨੇ ਦੱਸਿਆ ਕਿ ਜਦੋਂ ਉਸਦੇ ਕਰਮਚਾਰੀ ਬਲੂਬੇਰੀ ਉਤਾਰਣ ਫਾਰਮ ਪੁੱਜੇ ਤਾਂ ਉੱਥੇ ਇੱਕ ਵੀ ਬਲੂਬੇਰੀ ਉਨ੍ਹਾਂ ਨੂੰ ਨਾ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਸਭ ਕਾਰਨ ਕਾਫੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਵੱਡੇ ਪੱਧਰ ਦੀ ਚੋਰੀ ਹੈ, ਕਿਉਂਕਿ ਚੋਰਾਂ ਨੇ ਮੌਕੇ ਤੋਂ ਬਲੂਬੇਰੀਆਂ ਲੈ ਜਾਣ ਲਈ ਕਈ ਯੂਟੀਈ ਅਤੇ ਹੋਰ ਉਪਕਰਨ ਵਰਤੇ ਹੋਣਗੇ। ਮੇਰੀਅਨ ਨੇ ਦੱਸਿਆ ਕਿ ਇਸ ਲੁੱਟ ਕਾਰਨ ਦਰਜਨਾਂ ਕਰਮਚਾਰੀ ਵੀ ਪ੍ਰਭਾਵਿਤ ਹੋਏ ਹਨ, ਕਿਉਂਕਿ ਹੁਣ ਉਨ੍ਹਾਂ ਕੋਲ ਕੰਮ ਕਰਨ ਨੂੰ ਕੁਝ ਵੀ ਨਹੀਂ ਰਿਹਾ।

