ਆਸਟ੍ਰੇਲੀਆ ’ਚ ਭਾਰਤੀ ਦੂਤਘਰ ਨੂੰ ਖਾਲਿਸਤਾਨ ਸਮਰਥਕਾਂ ਨੇ ਬਣਾਇਆ ਨਿਸ਼ਾਨਾ

ਮੈਲਬੌਰਨ- ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ’ਚ ਭਾਰਤ ਦੇ ਵਣਜ ਦੂਤਘਰ ਨੂੰ ਖਾਲਿਸਤਾਨ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਅਤੇ ਦਫ਼ਤਰ ‘ਤੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ। ਇਹ ਘਟਨਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਦੇਸ਼ ਦਾ ਦੌਰਾ ਕਰਨ ਅਤੇ ਆਸਟ੍ਰੇਲੀਆ ’ਚ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਰੁੱਧ ਚੌਕਸੀ ਦੀ ਲੋੜ ’ਤੇ ਜ਼ੋਰ ਦੇਣ ਤੋਂ ਕੁਝ ਦਿਨ ਬਾਅਦ ਹੋਈ ਹੈ।

ਬ੍ਰਿਸਬੇਨ ਦੇ ਟਾਰਿੰਗਾ ਉਪਨਗਰ ਦੇ ਸਵਾਨ ਰੋਡ ਸਥਿਤ ਭਾਰਤ ਦੇ ਵਣਜ ਦੂਤਘਰ ’ਚ 21 ਫਰਵਰੀ ਦੀ ਰਾਤ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਬ੍ਰਿਸਬੇਨ ’ਚ ਭਾਰਤ ਦੀ ਵਣਜ ਰਾਜਦੂਤ ਅਰਚਨਾ ਸਿੰਘ ਨੇ 22 ਫਰਵਰੀ ਨੂੰ ਦਫ਼ਤਰ ‘ਚ ਖਾਲਿਸਤਾਨ ਦਾ ਝੰਡਾ ਲੱਗਾ ਦੇਖਿਆ। ਸਿੰਘ ਨੇ ਕਿਹਾ ਕਿ ਪੁਲਸ ਸਾਨੂੰ ਸੁਰੱਖਿਅਤ ਰੱਖਣ ਲਈ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਸਾਨੂੰ ਪੁਲਸ ਪ੍ਰਸ਼ਾਸਨ ’ਤੇ ਦ੍ਰਿੜ ਵਿਸ਼ਵਾਸ ਹੈ। ਇਹ ਘਟਨਾ ਅਜਿਹੇ ਸਮੇਂ ’ਚ ਵਾਪਰੀ ਹੈ, ਜਦੋਂ ਆਸਟ੍ਰੇਲੀਆ ’ਚ ਵੀ ਖਾਲਿਸਤਾਨ ਸਮਰਥਕਾਂ ਵੱਲੋਂ 3 ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ ਹੈ।

Add a Comment

Your email address will not be published. Required fields are marked *