UPI ਨੂੰ ਦੁਨੀਆ ’ਚ ਸਭ ਤੋਂ ਬਿਹਤਰ ਮੰਨਦੇ ਹਨ RBI ਗਵਰਨਰ

ਨਵੀਂ ਦਿੱਲੀ – ਭਾਰਤ ਹਾਲ ਹੀ ਦੇ ਸਮੇਂ ਵਿਚ ਡਿਜੀਟਲ ਪੇਮੈਂਟ ਦੇ ਮਾਮਲੇ ਵਿਚ ਪੂਰੀ ਦੁਨੀਆ ਵਿਚ ਸਭ ਤੋਂ ਅੱਗੇ ਹੈ। ਅਮਰੀਕਾ ਅਤੇ ਕਈ ਹੋਰ ਵਿਕਸਿਤ ਦੇਸ਼ ਸਾਰੇ ਡਿਜੀਟਲ ਪੇਮੈਂਟ ਦੇ ਮਾਮਲੇ ਵਿਚ ਭਾਰਤ ਤੋਂ ਮੀਲਾਂ ਪਿੱਛੇ ਰਹਿ ਗਏ ਹਨ। ਭਾਰਤ ਦੀ ਇਸ ਪ੍ਰਾਪਤੀ ਦਾ ਸਭ ਤੋਂ ਵੱਡਾ ਕਾਰਨ ਹੈ UPI। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਯੂ. ਪੀ. ਆਈ. ਨੂੰ ਦੁਨੀਆ ਵਿਚ ਸਭ ਤੋਂ ਬਿਹਤਰ ਮੰਨਦੇ ਹਨ।

ਆਰ. ਬੀ. ਆਈ. ਗਵਰਨਰ ਦਾਸ ਵੀਰਵਾਰ ਨੂੰ ਇਕ ਐਵਾਰਡ ਸਮਾਰੋਹ ਵਿਚ ਹਿੱਸਾ ਲੈਣ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਯੂ. ਪੀ. ਈ. ਸਮੇਤ ਕਈ ਅਹਿਮ ਮੁੱਦਿਆਂ ’ਤੇ ਗੱਲਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਯੂ. ਪੀ. ਆਈ. ਸੰਭਵ ਹੀ ਦੁਨੀਆ ਵਿਚ ਸਭ ਤੋਂ ਬਿਹਤਰ ਹੈ ਅਤੇ ਇਸ ਨੂੰ ਵਰਲਡ ਲੀਡਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਯੂ. ਪੀ. ਆਈ. ਯਾਨੀ ਯੂਨੀਫਾਈਡ ਪੇਮੈਂਟ ਇੰਟਰਫੇਸ ਨੂੰ ਦੇਸ਼ ਭਰ ਵਿਚ ਇਸ ਤਰ੍ਹਾਂ ਸਫਲ ਬਣਾਉਣ ਵਿਚ ਪ੍ਰਾਈਵੇਟ ਕੰਪਨੀਆਂ ਦੇ ਯੋਗਦਾਨ ਵੀ ਦੀ ਸ਼ਲਾਘਾ ਕੀਤੀ।

ਬੈਂਕਿੰਗ ਸੈਕਟਰ ਬਾਰੇ ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਇਹ ਸੈਕਟਰ ਮਜ਼ਬੂਤੀ ਨਾਲ ਚੁਣੌਤੀਆਂ ਨਾਲ ਲੜਿਆ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤੀ ਬੈਂਕਿੰਗ ਸੈਕਟਰ ਦੇ ਸਾਹਮਣੇ ਕਈ ਗੰਭੀਰ ਚੁਣੌਤੀਆਂ ਆਈਆਂ, ਪਰ ਬੈਂਕਿੰਗ ਖੇਤਰ ਨੇ ਉਨ੍ਹਾਂ ਸਾਰਿਆਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਅਤੇ ਪਹਿਲਾਂ ਨਾਲੋਂ ਵੱਧ ਮਜ਼ਬੂਤ ਬਣ ਕੇ ਉੱਭਰਿਆ। ਆਰ. ਬੀ. ਆਈ. ਗਵਰਨਰ ਇਸ ਦਾ ਸਿਹਰਾ ਬੈਂਕਿੰਗ ਪ੍ਰਣਾਲੀ ਦੇ ਸਾਰੇ ਸਬੰਧਤ ਪੱਖਾਂ ਨੂੰ ਦਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਫਿਨਟੈੱਕ ਸੈਕਟਰ ਲਗਾਤਾਰ ਅੱਗੇ ਵੱਧ ਰਿਹਾ ਹੈ ਪਰ ਇਸ ਨੂੰ ਟਿਕਾਊਪਨ ਨਾਲ ਅੱਗੇ ਵਧਣ ਦੀ ਲੋੜ ਹੈ। ਸਾਡਾ ਜ਼ੋਰ ਇਸ ’ਤੇ ਹੈ। ਉਨ੍ਹਾਂ ਨੇ ਫਰਜ਼ੀ ਲੈਂਡਿੰਗ ਐਪ ਯਾਨੀ ਫਰਜ਼ੀ ਲੋਨ ਐਪ ਨੂੰ ਲੈ ਕੇ ਕਿਹਾ ਕਿ ਇਸ ਨੂੰ ਲੈ ਕੇ ਸੈਂਟਰਲ ਬੈਂਕ ਚਿੰਤਤ ਹਨ। ਸੈਂਟਰਲ ਬੈਂਕ ਇਸ ’ਤੇ ਰੋਕ ਲਾਉਣ ਲਈ ਸਰਕਾਰ ਅਤੇ ਸਬੰਧਤ ਮੰਤਰਾਲਿਆਂ ਨਾਲ ਕੰਮ ਕਰ ਰਿਹਾ ਹੈ। ਸ਼ੱਕੀ ਐਪ ਖ਼ਿਲਾਫ਼ ਸ਼ਿਕੰਜਾ ਕੱਸ ਕੇ ਉਚਿੱਤ ਕਾਰਵਾਈ ਕੀਤੀ ਜਾ ਰਹੀ ਹੈ।

ਦਾਸ ਨੇ ਕਿਹਾ ਕਿ ਕੇਂਦਰੀ ਬੈਂਕ ਕ੍ਰਿਪਟੋ ਕਰੰਸੀ ਨਿਯਮਾਂ ’ਤੇ ਦੂਜਿਆਂ ਦੀ ਰੀਸ ਨਹੀਂ ਕਰੇਗਾ ਅਤੇ ਜੋ ਦੂਜੇ ਬਾਜ਼ਾਰ ਲਈ ਚੰਗਾ ਹੈ, ਜ਼ਰੂਰੀ ਨਹੀਂ ਕਿ ਉਹ ਸਾਡੇ ਲਈ ਵੀ ਚੰਗਾ ਹੋਵੇ। ਯੂ. ਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੁਆਰਾ ਅਮਰੀਕਾ ’ਚ ਬਿਟਕੁਆਈਨ ਐਕਸਚੇਂਜ-ਟ੍ਰੇਡੇਡ ਫੰਡ ਦੇ ਨਿਰਮਾਣ ਦੀ ਇਜਾਜ਼ਤ ਦੇਣ ਲਈ ਬਦਲਾਅ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਦਾਸ ਨੇ ਮਿੰਟ ਪ੍ਰਕਾਸ਼ਨ ਵਲੋਂ ਆਯੋਜਿਤ ਬੀ. ਐੱਫ. ਐੱਸ. ਆਈ. ਸਿਖਰ ਸੰਮੇਲਨ ’ਚ ਇਹ ਗੱਲ ਕਹੀ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਆਗਾਮੀ ਵੋਟ ਆਨ ਅਕਾਊਂਟ ਨੂੰ ਮਹਿੰਗਾਈ ਵਧਾਉਣਾ ਵਾਲਾ ਮੰਨਦੇ ਹਨ, ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਹੀਂ ਲਗਦਾ ਕਿ ਅੰਤਰਿਮ ਬਜਟ ਨਾਲ ਮਹਿੰਗਾਈ ਵਧੇਗੀ। ਗਵਰਨਰ ਨੇ ਰੂਸ-ਯੂਕ੍ਰੇਨ ਦੀ ਸ਼ੁਰੂਆਤ ਤੋਂ ਬਾਅਦ ਮੁੱਲ ਵਾਧੇ ਨੂੰ ਰੋਕਣ ਲਈ ਸਰਕਾਰ ਵਲੋਂ ਸਪਲਾਈ ਨੂੰ ਲੈ ਕੇ ਉਠਾਏ ਗਏ ਕਈ ਉਪਾਅ ਦਾ ਵੀ ਜ਼ਿਕਰ ਕੀਤਾ।

Add a Comment

Your email address will not be published. Required fields are marked *