ਫ਼ਿਲਮ ‘ਰਿੱਕੀ ਬਹਿਲ’ ਦੀ ਤਰਜ਼ ’ਤੇ ਠੱਗੀ, ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ – ਫ਼ਿਲਮ ‘ਰਿੱਕੀ ਬਹਿਲ’ ਦੀ ਤਰਜ਼ ’ਤੇ ਖੁਦ ਨੂੰ ਹਵਾਈ ਫੌਜ ਦਾ ਅਫਸਰ ਦੱਸ ਕੇ ਕਈ ਲੜਕੀਆਂ ਨਾਲ ਠੱਗੀ ਮਾਰਨ ਵਾਲੇ ਇਕ ਸ਼ਖਸ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨਿਤਿਨ ਕੁਮਾਰ ਗੌੜ ਭੋਲਾਨਾਥ ਨਗਰ ਦਾ ਵਾਸੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਕੁਮਾਰ ਗੌੜ ਨੇ ਕਈ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਠੱਗੀ ਦਾ ਸ਼ਿਕਾਰ ਬਣਾਇਆ ਹੈ। ਜਾਂਚ ਦੌਰਾਨ 3 ਲੜਕੀਆਂ ਨਾਲ ਸਾਢੇ 13 ਲੱਖ ਰੁਪਏ ਦੀ ਠੱਗੀ ਦਾ ਖੁਲਾਸਾ ਹੋਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਹੋਰ ਲੋਕਾਂ ਨਾਲ ਵੀ ਠੱਗੀ ਹੋ ਚੁੱਕੀ ਹੈ। 

Add a Comment

Your email address will not be published. Required fields are marked *