14 ਸਾਲ ਦੀ ਵਿਦਿਆਰਥਣ ਨੇ ਬੱਚੇ ਨੂੰ ਦਿੱਤਾ ਜਨਮ

ਕਰਨਾਟਕ- ਕਰਨਾਟਕ ਦੇ ਚਿੱਕਬੱਲਾਪੁਰ ‘ਚ 14 ਸਾਲ ਦੀ ਵਿਦਿਆਰਥਣ ਨੇ ਇਕ ਬੱਚੇ ਜਨਮ ਦਿੱਤਾ। ਕੁੜੀ 9ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਇਕ ਸਰਕਾਰੀ ਸਕੂਲ ਦੇ ਹੋਸਟਲ ਵਿਚ ਰਹਿੰਦੀ ਹੈ। ਕੁੜੀ ਗਰਭਵਤੀ ਸੀ ਅਤੇ ਇਸ ਗੱਲ ਤੋਂ ਬੇਖ਼ਬਰ ਸੀ। ਉਸ ਨੇ ਕਰਨਾਟਕ ਦੇ ਚਿੱਕਬੱਲਾਪੁਰ ਦੇ ਇਕ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ।  ਪੁਲਸ ਨੇ ਦੱਸਿਆ ਕਿ ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਕੁੜੀ ਹੋਸਟਲ ਤੋਂ ਘਰ ਆਈ ਹੋਈ ਸੀ। ਇਸ ਦੌਰਾਨ ਉਸ ਨੇ ਢਿੱਡ ਦਰਦ ਦੀ ਸ਼ਿਕਾਇਤ ਕੀਤੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਜਿਸ ਤੋਂ ਬਾਅਦ 9 ਜਨਵਰੀ ਨੂੰ ਹਸਪਤਾਲ ਵਿਚ ਉਸ ਦੀ ਡਿਲਿਵਰੀ ਹੋਈ। ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ।ਡਾਕਟਰਾਂ ਨੇ ਕਿਹਾ ਕਿ ਮਾਂ ਅਤੇ ਬੱਚੇ ਨੂੰ ਹੋਰ ਦੇਖਭਾਲ ਲਈ ਜ਼ਿਲ੍ਹਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਸਵਾਲ ਉਠਾਇਆ ਗਿਆ ਹੈ ਕਿ ਕੀ ਬੱਚੀ ਦੇ ਜਨਮ ਦੇਣ ਤੱਕ ਮਾਪਿਆਂ, ਹੋਸਟਲ ਸੁਪਰਵਾਈਜ਼ਰ ਅਤੇ ਸਕੂਲ ਦੇ ਅਧਿਆਪਕਾਂ ਨੇ ਬੱਚੀ ਦੇ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ ਵੱਲ ਧਿਆਨ ਨਹੀਂ ਦਿੱਤਾ। ਤੁਮਕੁਰੂ ਜ਼ਿਲਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਭੂ ਨੇ ਇਸ ਮਾਮਲੇ ‘ਚ ਤੁਮਕੁਰੂ ਸਮਾਜ ਕਲਿਆਣ ਵਿਭਾਗ ਦੇ ਗ੍ਰੇਡ ਵਨ ਦੀ ਸਹਾਇਕ ਡਾਇਰੈਕਟਰ ਸ਼ਿਵੰਨਾ ਅਤੇ ਹੋਸਟਲ ਵਾਰਡਨ ਨਿਵੇਦਿਤਾ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਪੁਲਸ ਨੇ IPC ਅਤੇ ਪੋਕਸੋ ਤਹਿਤ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਪੁੱਛਗਿੱਛ ਚੱਲ ਰਹੀ ਹੈ। ਬੱਚੀ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਹੋਸਟਲ ‘ਚ ਰਹਿ ਰਹੀ ਸੀ। ਪੁਲਸ ਨੇ ਦੱਸਿਆ ਕਿ ਢਿੱਡ ਦਰਦ ਦੀ ਸ਼ਿਕਾਇਤ ਮਗਰੋਂ ਬੱਚੀ ਦੇ ਮਾਪੇ ਨੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਸਕੈਨਿੰਗ ਮਗਰੋਂ ਡਾਕਟਰਾਂ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਪੁਲਸ ਨੇ IPC ਦੀ ਧਾਰਾ 376 (ਜਬਰ-ਜ਼ਿਨਾਹ) ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੇ ਸੁਰੱਖਿਆ ਐਕਟ (ਪੋਕਸੋ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। 

Add a Comment

Your email address will not be published. Required fields are marked *