2 ਸਾਲਾਂ ਬਾਅਦ ਮੁੜ ਤੋਂ ਆਕਲੈਂਡ ਵਿੱਚ ਲੋਹੜੀ ਮੌਕੇ ਮਨਾਇਆ ਜਾਏਗਾ ‘ਕਾਈਟ ਫੈਸਟੀਵਲ’
January 11, 2024
ਆਕਲੈਂਡ – ਆਕਲੈਂਡ ਦੇ ਏਵਨਡੇਲ ਦੇ ਈਜ਼ਟਡੇਲ ਰਿਜ਼ਰਵ ਵਿਖੇ ਆਉਂਦੀ 13 ਜਨਵਰੀ ਨੂੰ ਕਾਈਟ ਫੈਸਟੀਵਲ ਮਨਾਇਆ ਜਾ ਰਿਹਾ ਹੈ। ਇਹ ਕਾਈਟ ਫੈਸਟੀਵਲ ਭਾਰਤੀ ਭਾਈਚਾਰੇ ਵਿੱਚ ਕਾਫੀ ਹਰਮਨ ਪਿਆਰਾ ਹੈ ਅਤੇ ਮੁੜ ਤੋਂ ਇਸ ਫੈਸਟੀਵਲ ਨੂੰ ਮਨਾਏ ਜਾਣ ਨੂੰ ਲੈਕੇ ਭਾਈਚਾਰਾ ਕਾਫੀ ਖੁਸ਼ ਹੈ। ਪਿਛਲੀ ਵਾਰ ਇਹ ਫੈਸਟੀਵਲ 2021 ਵਿੱਚ ਮਨਾਇਆ ਗਿਆ ਸੀ ਤੇ ਉਸ ਵੇਲੇ ਕਰੀਬ 8000 ਲੋਕ ਇਸ ਮੌਕੇ ਪਤੰਗ ਉਡਾਉਣ ਪੁੱਜੇ ਸਨ।

