ਇੰਦਰਜੀਤ ਨਿੱਕੂ ਨੇ ਮੈਲਬੋਰਨ ‘ਚ ਲਾਈਆਂ ਰੌਣਕਾਂ

ਮੈਲਬੌਰਨ – ਬੀਤੇ ਦਿਨੀਂ ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿਤ ਗਰੈਂਡ ਨੇਰਟ ਰਿਸ਼ੈਪਸ਼ਨ ਹਾਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਸ਼ੋਅ ਕਰਵਾਇਆ ਗਿਆ। ਮਿੱਥੇ ਸਮੇਂ ਤੋਂ ਲੇਟ ਸ਼ੁਰੂ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਨਿੱਕੇ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ ਨਾਲ ਹੋਈ।ਉਪਰੰਤ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ ਤਾਂ ਦਰਸ਼ਕਾਂ ਵਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ।ਨਿੱਕੂ ਨੇ ਪਰਮਾਤਮਾ ਦੀ ਉਸਤਤ ਕਰਦਿਆਂ ਧਾਰਮਿਕ ਗੀਤ ‘ਤੂੰ ਬਖਸ਼ੇ ਵਡਿਆਈਆਂ’ ਨਾਲ ਕੀਤੀ।

ਉਪਰੰਤ ਕੀਹਨੂੰ ਕੀਹਨੂੰ ਯਾਦ ਏ, ਮੋਟਰ ਵਾਲਾ ਜਿੰਦਾ, ‘ਮੁੰਡੇ ਚੁੰਮ ਚੁੰਮ ਸੁੱਟਦੇ ਰੁਮਾਲ’, ਕਿਵੇਂ ਚਿਣਦਾ ਸੋਹਣਿਆ, ਸਮੇਤ ਕਈ ਨਵੇਂ ਪੁਰਾਣੇ ਗੀਤ ਗਾ ਕੇ ਰੌਣਕਾਂ ਲਾ ਦਿੱਤੀਆਂ। ਨਿੱਕੂ ਦੇ ਗੀਤਾਂ ਤੇ ਲੋਕ ਨੱਚਣੋਂ ਨਾ ਰਹਿ ਸਕੇ ਤੇ ਗਾਇਕ ਨੇ ਫਰਮਾਇਸ਼ਾਂ ਪੂਰੀਆਂ ਕਰਦੇ ਹੋਏ ਸਮਾਂ ਬੰਨ ਦਿੱਤਾ। ‘ਮਿਹਰਬਾਨੀ ਟੂਰ’ ਤਹਿਤ ਆਸਟ੍ਰੇਲੀਆ ਦੌਰੇ ‘ਤੇ ਆਏ ਇੰਦਰਜੀਤ ਨਿੱਕੂ ਦਾ ਮੈਲਬੌਰਨ ਸ਼ੋਅ ਵਧੀਆ ਹੋ ਨਿਬੜਿਆ ਅਤੇ ਲੋਕਾਂ ਵਲੋਂ ਦਿੱਤੇ ਪਿਆਰ ਦਾ ਨਿੱਕੂ ਵਲੋਂ ਧੰਨਵਾਦ ਕੀਤਾ ਗਿਆ। ਮੰਚ ਸੰਚਾਲਣ ਰਾਜੂ ਜੋਸ਼ਨ ਅਤੇ ਸੋਨਮ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿੱਚ ਮੁੱਖ ਪ੍ਰਬੰਧਕ ਰਾਜੂ ਜੋਸ਼ਨ ਅਤੇ ਗੁਰਮੀਤ ਕੌਰ ਵੱਲੋਂ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ

Add a Comment

Your email address will not be published. Required fields are marked *