IPL ਦੇ ਇਸ ਮਸ਼ਹੂਰ ਖਿਡਾਰੀ ਦਾ ਕਰੀਅਰ ਖ਼ਤਰੇ ‘ਚ

ਨੇਪਾਲ ਵੱਲੋਂ ਆਈ.ਪੀ.ਐੱਲ. ਖੇਡਣ ਵਾਲੇ ਪਹਿਲੇ ਖਿਡਾਰੀ ਸੰਦੀਪ ਲਾਮੀਛਾਨੇ ਨੂੰ ਨਾਬਾਲਿਗਾ ਨਾਲ ਜਬਰ-ਜਨਾਹ ਮਾਮਲੇ ‘ਚ ਅਦਾਲਤ ਨੇ 8 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸੰਦੀਪ ਨੇਪਾਲ ਦੀ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਆਈ.ਪੀ.ਐੱਲ. ਦੇ 2 ਸੀਜ਼ਨਾਂ ‘ਚ ਦਿੱਲੀ ਕੈਪੀਟਲਸ ਵੱਲੋਂ ਵੀ ਖੇਡ ਚੁੱਕੇ ਹਨ। 

ਸੰਦੀਪ ਨੇਪਾਲ ਦੇ ਸਭ ਤੋਂ ਮਸ਼ਹੂਰ ਕ੍ਰਿਕਟਰ ਹਨ ਅਤੇ ਆਈ.ਪੀ.ਐੱਲ. ‘ਚ ਖੇਡਣ ਵਾਲੇ ਨੇਪਾਲ ਦੇ ਪਹਿਲੇ ਖਿਡਾਰੀ ਵੀ ਸਨ। ਸਾਲ 2018 ‘ਚ ਉਨ੍ਹਾਂ ਨੇ ਦਿੱਲੀ ਕੈਪੀਟਲਸ ਵੱਲੋਂ ਪਹਿਲਾ ਆਈ.ਪੀ.ਐੱਲ. ਮੈਚ ਖੇਡਿਆ ਸੀ। ਉਨ੍ਹਾਂ ‘ਤੇ ਇਕ 17 ਸਾਲਾ ਨਾਬਾਲਗ ਕੁੜੀ ਨੇ ਦੋਸ਼ ਲਗਾਇਆ ਸੀ ਕਿ ਸੰਦੀਪ ਨੇ ਕਾਠਮੰਡੂ ਦੇ ਇਕ ਹੋਟਲ ‘ਚ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਪੁਲਸ ਨੇ 6 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਨੇਪਾਲ ਦੇ ਸਭ ਤੋਂ ਮਸ਼ਹੂਰ ਕ੍ਰਿਕਟਰ ਲਾਮੀਸ਼ਾਨੇ ਆਈ.ਪੀ.ਐੱਲ., ਬਿੱਗ-ਬੈਸ਼ ਲੀਗ (ਬੀ.ਬੀ.ਐੱਲ.), ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਅਤੇ ਕੈਰੀਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ਸਣੇ ਹੋਰ ਵੀ ਕਈ ਵੱਡੀਆਂ ਲੀਗਾਂ ‘ਚ ਬਤੌਰ ਸਪਿਨਰ ਕਾਫ਼ੀ ਮਸ਼ਹੂਰ ਸੀ। ਇਸ ਤੋਂ ਇਲਾਵਾ ਉਹ ਵਨਡੇ ‘ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦੇ ਮਾਮਲੇ ‘ਚ ਦੂਜੇ ਅਤੇ ਟੀ-20 ‘ਚ ਤੀਜੇ ਸਭ ਤੋਂ ਤੇਜ਼ ਗੇਂਦਬਾਜ਼ ਸੀ। 

Add a Comment

Your email address will not be published. Required fields are marked *