ਵਿਵਾਦਾਂ ’ਚ ਘਿਰੀ ‘ਜਵਾਨ’ ਫ਼ਿਲਮ ਦੀ ਅਦਾਕਾਰਾ ਨਯਨਤਾਰਾ

ਮੁੰਬਈ – ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਸਮੇਤ ਫ਼ਿਲਮ ‘ਅੰਨਪੂਰਣੀ’ ਦੀ ਸਟਾਰ ਕਾਸਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਨੈੱਟਫਲਿਕਸ ’ਤੇ ਰਿਲੀਜ਼ ਹੋਈ ਫ਼ਿਲਮ ‘ਅੰਨਪੂਰਣੀ’ ਦੀ ਸਟਾਰ ਕਾਸਟ, ਜਿਸ ’ਚ ਅਦਾਕਾਰਾ ਨਯਨਤਾਰਾ ਵੀ ਸ਼ਾਮਲ ਹੈ, ਦੇ ਖ਼ਿਲਾਫ਼ ਜਬਲਪੁਰ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਲਵ ਜੇਹਾਦ ਤੇ ਭਗਵਾਨ ਰਾਮ ਦਾ ਅਪਮਾਨ ਕਰਨ ਦੇ ਮਾਮਲੇ ’ਚ ਕੀਤੀ ਗਈ ਹੈ।

ਹਿੰਦੂ ਸੇਵਾ ਪ੍ਰੀਸ਼ਦ ਦੇ ਅਧਿਕਾਰੀ ਤੇ ਵਰਕਰ ਮੰਗਲਵਾਰ ਨੂੰ ਓਮਤੀ ਥਾਣੇ ਪਹੁੰਚੇ। ਕਾਰਕੁੰਨਾਂ ਨੇ ਫ਼ਿਲਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਕੌਂਸਲ ਦੇ ਸੂਬਾ ਪ੍ਰਧਾਨ ਅਤੁਲ ਜਸਵਾਨੀ ਤੇ ਹੋਰਨਾਂ ਨੇ ਓਮਤੀ ਥਾਣਾ ਇੰਚਾਰਜ ਵਰਿੰਦਰ ਸਿੰਘ ਪਵਾਰ ਨੂੰ ਮੰਗ ਪੱਤਰ ਵੀ ਸੌਂਪਿਆ ਹੈ।

ਮੈਮੋਰੰਡਮ ਰਾਹੀਂ ਹਾਲ ਹੀ ’ਚ OTT ਪਲੇਟਫਾਰਮ ’ਤੇ ਰਿਲੀਜ਼ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ ਤੇ ਅਦਾਕਾਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਫ਼ਿਲਮ ’ਚ ਕਈ ਅਜਿਹੇ ਦ੍ਰਿਸ਼ ਹਨ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਫ਼ਿਲਮ ’ਚ ਕਈ ਮਾੜੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਫ਼ਿਲਮ ਰਾਹੀਂ ਲਵ ਜੇਹਾਦ ਨੂੰ ਵੀ ਦਿਖਾਇਆ ਗਿਆ ਹੈ। ਪੁਲਸ ਨੇ ਜਾਂਚ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਦੱਸ ਦੇਈਏ ਕਿ ਨਯਨਤਾਰਾ ਸ਼ਾਹਰੁਖ ਖ਼ਾਨ ਨਾਲ ਸੁਪਰਹਿੱਟ ਫ਼ਿਲਮ ‘ਜਵਾਨ’ ’ਚ ਮੁੱਖ ਭੂਮਿਕਾ ਨਿਭਾਅ ਚੁੱਕੀ ਹੈ। ‘ਜਵਾਨ’ ਸਾਲ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ।

Add a Comment

Your email address will not be published. Required fields are marked *