ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ
January 11, 2024
![](http://mehakewattan.com/wp-content/uploads/2024/01/2024_1image_16_44_093925351babbumaan-ll.jpg)
ਬੱਬੂ ਮਾਨ ਦੇ ਲਾਈਵ ਸ਼ੋਅਜ਼ ਦਾ ਕ੍ਰੇਜ਼ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਬੇਸ਼ੁਮਾਰ ਹੁੰਦਾ ਹੈ। ਖ਼ਾਸ ਗੱਲ ਉਦੋਂ, ਜਦੋਂ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਹੋਵੇ। ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਬੱਬੂ ਮਾਨ ਦੇ ਪੰਚਕੂਲਾ ਸ਼ੋਅ ’ਚ। ਇਸ ਸ਼ੋਅ ’ਚ ਹਜ਼ਾਰਾਂ ਦੀ ਗਿਣਤੀ ’ਚ ਬੱਬੂ ਮਾਨ ਦੇ ਪ੍ਰਸ਼ੰਸਕ ਇਕੱਠੇ ਹੋਏ ਤੇ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਿਆ। ਹਾਲਾਂਕਿ ਬੱਬੂ ਮਾਨ ਦੇ ਚੱਲਦੇ ਸ਼ੋਅ ਦੌਰਾਨ ਇਕ ਮੁੰਡੇ ਦਾ ਫੋਨ ਗੁਆਚ ਗਿਆ। ਜਦੋਂ ਇਹ ਗੱਲ ਬੱਬੂ ਮਾਨ ਤਕ ਪਹੁੰਚੀ ਤਾਂ ਬੱਬੂ ਮਾਨ ਨੇ ਆਪਣੇ ਅੰਦਾਜ਼ ’ਚ ਮੁੰਡੇ ਨੂੰ ਸਮਝਾਇਆ।ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਅਖਾੜੇ ’ਚ ਫੋਨ ਦਾ ਕੋਈ ਕੰਮ ਨਹੀਂ ਹੈ। ਤੁਸੀਂ ਸਿਰਫ਼ ਖਾਲੀ ਜੇਬ ਆਉਣਾ ਹੈ ਤੇ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਬੱਬੂ ਮਾਨ ਨੇ ਕਿਹਾ ਕਿ ਜੇਕਰ ਸਤਿਯੁੱਗ ਹੁੰਦਾ ਤਾਂ ਉਸ ਦਾ ਫੋਨ ਵਾਪਸ ਮਿਲ ਜਾਣਾ ਸੀ। ਸਵਾ ਲੱਖ ਰੁਪਏ ਦਾ ਫੋਨ ਕਿਸੇ ਨੇ ਵਾਪਸ ਨਹੀਂ ਦੇਣਾ, ਇੰਨੇ ’ਚ ਤਾਂ ਪੁਰਾਣਾ ਟਰੈਕਟਰ ਆ ਜਾਂਦਾ ਹੈ।