ਅਦਾ ਸ਼ਰਮਾ ਨੇ ਜੰਗਲ ਯੁੱਧ ਤੇ ਹਥਿਆਰ ਚਲਾਉਣਾ ਵੀ ਸਿੱਖਿਆ

ਮੁੰਬਈ – ਵਿਪੁਲ ਅੰਮ੍ਰਿਤਲਾਲ ਸ਼ਾਹ, ਸੁਦੀਪਤੋ ਸੇਨ ਤੇ ਅਦਾ ਸ਼ਰਮਾ ਦੀ ਫਿਲਮ ‘ਬਸਤਰ : ਦਿ ਨਕਸਲ ਸਟੋਰੀ’ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਟੀਜ਼ਰ ਤੇ ਪੋਸਟਰਾਂ ਦਾ ਸੈਂਟਰ ਆਫ ਅਟਰੈਕਸ਼ਨ ਆਈ. ਪੀ. ਐੱਸ. ਨੀਰਜਾ ਮਾਧਵਨ ਦਾ ਕਿਰਦਾਰ ਹੈ, ਜਿਸ ਨੂੰ ਅਦਾਕਾਰਾ ਅਦਾ ਸ਼ਰਮਾ ਨੇ ਨਿਭਾਇਆ ਹੈ। 

ਫਿਲਮ ਨਿਰਮਾਤਾ ਸੁਦੀਪਤੋ ਸੇਨ ਨੇ ਕਿਹਾ, ‘‘ਅਦਾ ਬਸਤਰ ਗਈ ਸੀ ਕਿਉਂਕਿ ਉਹ ਦੰਤੇਸ਼ਵਰੀ ਮਾਤਾ ਦਾ ਆਸ਼ੀਰਵਾਦ ਲੈਣਾ ਚਾਹੁੰਦੀ ਸੀ, ਜੋ ਕਿ ਬਸਤਰ ਦਾ ਸਭ ਤੋਂ ਮਸ਼ਹੂਰ ਮੰਦਰ ਹੈ। ਬਸਤਰ ਦੇ ਲੋਕ ਮੰਨਦੇ ਹਨ ਕਿ ਹਰ ਸ਼ੁਭ ਕੰਮ ਲਈ ਦੰਤੇਸ਼ਵਰੀ ਮਾਤਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ। ਸੁਦੀਪਤੋ ਨੇ ਅੱਗੇ ਕਿਹਾ, ‘‘ਅਦਾ ਨੂੰ ਜੰਗਲ ਯੁੱਧ ਤੇ ਹਥਿਆਰਾਂ ਨੂੰ ਸੰਭਾਲਣ ਦੀ ਮੂਲ ਭੂਮਿਕਾ ਨੂੰ ਸਮਝਣਾ ਸੀ। ਉਹ ਸੀ. ਆਰ. ਪੀ. ਐੱਫ. ਤੇ ਛੱਤੀਸਗੜ੍ਹ ਪੁਲਸ ਦੀਆਂ ਔਰਤਾਂ ਨੂੰ ਮਿਲਣਾ ਚਾਹੁੰਦੀ ਸੀ, ਜੋ ਅਸਲ ’ਚ ਜ਼ਮੀਨ ’ਤੇ ਜੰਗ ਲੜ ਰਹੀਆਂ ਹਨ।’’

Add a Comment

Your email address will not be published. Required fields are marked *