ਆਕਲੈਂਡ ਦੇ ਵਿਅਸਤ ਰੋਡ ‘ਤੇ ਭਾਰਤੀ ਮੂਲ ਦੀ ਮਹਿਲਾ ਦੀ ਕੀਤੀ ਗਈ ਸ਼ਰੇਆਮ ਕੁੱਟਮਾਰ
January 10, 2024
![](http://mehakewattan.com/wp-content/uploads/2024/01/Untitled-6.png)
ਆਕਲੈਂਡ – ਇਹ ਘਟਨਾ ਬੀਤੇ ਸ਼ਨੀਵਾਰ ਹੈਂਡਰਸਨ ਦੇ ਸਵੇਨਸਨ ਤੇ ਮੈਟਕਾਲਫ ਰੋਡ ‘ਤੇ ਦਿਨ-ਦਿਹਾੜੇ ਵਾਪਰੀ ਹੈ, ਜਿੱਥੇ ਇੱਕ ਕੋਮੋਡੋਰ ਗੱਡੀ ਵਿੱਚ ਸਵਾਰ 38 ਸਾਲਾ ਮਹਿਲਾ ਵਲੋਂ ਇੱਕ ਹੋਰ ਗੱਡੀ ਵਿੱਚ ਜਾਂਦੀ ਭਾਰਤੀ ਮੂਲ਼ ਦੀ ਮਹਿਲਾ ਦੀ ਕੁੱਟਮਾਰ ਕੀਤੀ ਗਈ। ਮਹਿਲਾ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਪੈ ਗਏ ਅਤੇ ਇਹ ਕੁੱਟਮਾਰ ਸੜਕ ‘ਤੇ ਕਾਫੀ ਸਮਾਂ ਚਲਦੀ ਰਹੀ, ਪਰ ਮਹਿਲਾ ਦੀ ਮੱਦਦ ਲਈ ਕੋਈ ਅੱਗੇ ਨਾ ਆਇਆ। ਜਦੋਂ ਤੱਕ ਮੌਕੇ ‘ਤੇ ਪੁਲਿਸ ਪੁੱਜੀ ਤੱਦ ਤੱਕ ਪੀੜਿਤ ਮਹਿਲਾ ਤੇ ਦੋਸ਼ੀ ਮਹਿਲਾ ਮੌਕੇ ਤੋਂ ਜਾ ਚੁੱਕੇ ਸਨ ਅਤੇ ਪੁਲਿਸ ਨੇ ਬਾਅਦ ਵਿੱਚ ਦੋਸ਼ੀ 38 ਸਾਲਾ ਮਹਿਲਾ ਨੂੰ ਗ੍ਰਿਫਤਾਰ ਕੀਤਾ, ਜਿਸਦੀ ਅੱਜ-ਕੱਲ ਵਿੱਚ ਅਦਾਲਤ ਵਿੱਚ ਪੇਸ਼ੀ ਕਰਵਾਈ ਜਾਣੀ ਹੈ।