ਲਕਸ਼ਦੀਪ ‘ਚ ਬਣੇਗਾ ਨਵਾਂ ਹਵਾਈ ਅੱਡਾ, ਭਾਰਤੀ ਫੋਰਸ ਤੇ ਸੈਰ ਸਪਾਟੇ ‘ਚ ਮਿਲੇਗਾ ਫਾਇਦਾ

ਨਵੀਂ ਦਿੱਲੀ – ਲਕਸ਼ਦੀਪ ਨੂੰ ਲੈ ਕੇ ਕੇਂਦਰ ਸਰਕਾਰ ਕਈ ਯੋਜਨਾਵਾਂ ਨੂੰ ਲੈ ਕੇ ਕੰਮ ਕਰ ਰਹੀ ਹੈ। ਸਰਕਾਰ ਮਿਨੀਕੋਏ ਟਾਪੂ ‘ਤੇ ਹਵਾਈ ਅੱਡਾ ਬਣਾਉਣ ਜਾ ਰਹੀ ਹੈ। ਜਿੱਥੋਂ ਲੜਾਕੂ ਜਹਾਜ਼, ਫੌਜੀ ਜਹਾਜ਼ ਅਤੇ ਵਪਾਰਕ ਜਹਾਜ਼ ਕੰਮ ਕਰਨਗੇ। ਇੱਥੇ ਦੋਹਰੇ ਮਕਸਦ ਵਾਲਾ ਏਅਰਫੀਲਡ ਹੋਵੇਗਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਆਮ ਲੋਕ ਇੱਥੇ ਹਵਾਈ ਜਹਾਜ਼ ਰਾਹੀਂ ਆ ਸਕਣਗੇ। ਇਸ ਦੇ ਨਾਲ ਹੀ, ਫੌਜੀ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕਆਫ ਸੰਭਵ ਹੋਵੇਗੀ।

ਫੌਜੀ ਵਰਤੋਂ ਲਈ ਏਅਰਫੀਲਡ ਬਣਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ। ਇਸ ਨੂੰ ਦੋਹਰੇ ਮਕਸਦ ਵਾਲੇ ਏਅਰਫੀਲਡ ਵਜੋਂ ਅਪਗ੍ਰੇਡ ਕੀਤਾ ਗਿਆ ਹੈ। ਏਅਰਫੀਲਡ ਦੇ ਨਿਰਮਾਣ ਨਾਲ ਭਾਰਤ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਦੀ ਨਿਗਰਾਨੀ ਕਰ ਸਕੇਗਾ। ਸਮੁੰਦਰੀ ਡਾਕੂਆਂ ਨੂੰ ਕਾਬੂ ਕੀਤਾ ਜਾ ਸਕੇਗਾ।

ਜਲ ਸੈਨਾ ਅਤੇ ਹਵਾਈ ਸੈਨਾ ਲਈ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿੱਚ ਕੰਮ ਕਰਨਾ ਆਸਾਨ ਹੋ ਜਾਵੇਗਾ। ਚੀਨ ਦੀਆਂ ਵਧਦੀਆਂ ਗਤੀਵਿਧੀਆਂ ‘ਤੇ ਲਗਾਮ ਲੱਗੇਗੀ। ਇੰਡੀਅਨ ਕੋਸਟ ਗਾਰਡ ਨੇ ਮਿਨੀਕੋਏ ਟਾਪੂ ‘ਤੇ ਹਵਾਈ ਪੱਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਹਵਾਈ ਸੈਨਾ ਨਵੇਂ ਹਵਾਈ ਅੱਡੇ ਅਤੇ ਹਵਾਈ ਖੇਤਰ ਦਾ ਸੰਚਾਲਨ ਕਰੇਗੀ।

Add a Comment

Your email address will not be published. Required fields are marked *