ਓਡੀਸ਼ਾ ਜਾਣ ਵਾਲੀ ਫਲਾਈਟ ਨੂੰ ਰਸਤੇ ‘ਚ ਆਈ ਤਕਨੀਕੀ ਖ਼ਰਾਬੀ

ਕੋਲਕਾਤਾ : ਕੋਲਕਾਤਾ ਤੋਂ ਓਡੀਸ਼ਾ ਜਾ ਰਹੀ ਇੱਕ ਫਲਾਈਟ ਨੇ ਸੋਮਵਾਰ ਨੂੰ ਟੇਕ-ਆਫ ਤੋਂ ਤੁਰੰਤ ਬਾਅਦ ਤਕਨੀਕੀ ਖ਼ਰਾਬੀ ਕਾਰਨ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਹਾਜ਼ ‘ਚ ਸਵਾਰ ਯਾਤਰੀਆਂ ਨੇ ਦਾਅਵਾ ਕੀਤਾ ਕਿ ਜਹਾਜ਼ ਦੇ ਉਡਾਣ ਭਰਨ ਦੌਰਾਨ ਉਨ੍ਹਾਂ ਨੇ ਕੁਝ ਫਟਣ ਦੀ ਆਵਾਜ਼ ਸੁਣੀ।

ਕੋਲਕਾਤਾ-ਭੁਵਨੇਸ਼ਵਰ-ਬੰਗਲੌਰ ਫਲਾਈਟ ਨੇ ਸ਼ਾਮ 5:10 ਵਜੇ ਇੱਥੋਂ ਦੇ ਹਵਾਈ ਅੱਡੇ ਤੋਂ ਉਡਾਣ ਭਰੀ। ਯਾਤਰੀਆਂ ਦੇ ਮੁਤਾਬਕ ਸ਼ਾਮ ਕਰੀਬ 5:40 ‘ਤੇ ਜਦੋਂ ਜਹਾਜ਼ ਹਵਾ ‘ਚ ਸੀ ਤਾਂ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਨੇ ਫਿਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਜਹਾਜ਼ ਸ਼ਾਮ ਕਰੀਬ 6 ਵਜੇ ਕੋਲਕਾਤਾ ਵਾਪਸ ਪਰਤਿਆ। ਅਧਿਕਾਰੀਆਂ ਨੇ ਦੱਸਿਆ ਕਿ ਏਅਰਲਾਈਨ ਦੇ ਇੰਜੀਨੀਅਰ ਅਤੇ ਹੋਰ ਕਰਮਚਾਰੀ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਕੰਪਨੀ ਦੇ ਅਧਿਕਾਰੀਆਂ ਨੇ ਇਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ, ਜਿਸ ਨੇ ਸਾਰੇ ਯਾਤਰੀਆਂ ਨੂੰ ਲੈ ਕੇ ਰਾਤ 8 ਵਜੇ ਉਡਾਣ ਭਰੀ।

Add a Comment

Your email address will not be published. Required fields are marked *