ਅਮਰੀਕਾ ‘ਚ ਆਏ ਸਮੁੰਦਰੀ ਤੂਫਾਨ ਤੇ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ

ਸੈਕਰਮੈਂਟੋ, 18 ਸਤੰਬਰ-: ਅਮਰੀਕਾ ਦੇ ਅਲਾਸਕਾ ਰਾਜ ਦੇ ਸਮੁੰਦਰ ‘ਚ ਆਏ ਜਬਰਦਸਤ ਤੂਫਾਨ ਤੇ ਮੀਂਹ ਨੇ ਜਨ-ਜੀਵਨ ਉਪਰ ਵਿਆਪਕ ਅਸਰ ਪਿਆ ਹੈ | ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਗਲੀਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ | ਗੋਲੋਵਿਨ, ਅਲਾਸਕਾ ‘ਚ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ | ਕੌਮੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫਾਨ ਦਾ ਜ਼ਿਆਦਾ ਦਬਾਅ ਦੱਖਣ-ਪੱਛਮੀ ਤੇ ਪੱਛਮੀ ਅਲਾਸਕਾ ‘ਚ ਹੈ | ਕਈ ਲੋਕ ਸਕੂਲਾਂ ਤੇ ਹੋਰ ਥਾਵਾਂ ‘ਤੇ ਪਨਾਹ ਲੈਣ ਲਈ ਮਜ਼ਬੂਰ ਹੋਏ ਹਨ | ਸਮੁੰਦਰ ‘ਚ ਲਹਿਰਾਂ ਦੀ ਉਚਾਈ 10 ਫੁੱਟ ਤੋਂ ਵੀ ਵੱਧ ਰਿਕਾਰਡ ਕੀਤੀ ਗਈ ਹੈ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸਮੁੰਦਰ ‘ਚ ਪਾਣੀ ਦੇ ਉੱਚੇ ਪੱਧਰ ਕਾਰਨ ਤੱਟੀ ਖੇਤਰਾਂ ‘ਚ ਹੜ੍ਹ ਆ ਸਕਦਾ ਹੈ |

Add a Comment

Your email address will not be published. Required fields are marked *