ਰੇਸ਼ਮਾ ਨਾਂ ਨਾਲ ਮਸ਼ਹੂਰ ਕਸ਼ਮੀਰ ਦੇ ਟਰਾਂਸਜੈਂਡਰ ਸਿੰਗਰ ਅਬਦੁਲ ਰਾਸ਼ਿਦ ਦਾ ਦਿਹਾਂਤ

ਕਸ਼ਮੀਰ ਦੇ ਮਸ਼ਹੂਰ ਟਰਾਂਸਜੈਂਡਰ ਸਿੰਗਰ ਅਬਦੁਲ ਰਾਸ਼ਿਦ ਹੁਣ ਇਸ ਦੁਨੀਆ ’ਚ ਨਹੀਂ ਰਹੇ। ਰਾਸ਼ਿਦ ਨੇ SMHS ਹਸਪਤਾਲ ’ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 12 ਵਜੇ ਉਨ੍ਹਾਂ ਦਾ ਦਿਹਾਂਤ ਹੋਇਆ। ਰੇਸ਼ਮਾ ਨਾਂ ਨਾਲ ਮਸ਼ਹੂਰ ਰਾਸ਼ਿਦ ਆਪਣੇ ਗੀਤਾਂ ‘ਹੈ ਹੈ ਵੇਸਾਈ, ਯਾਰ ਹੈ ਤਦੇਵਨਾਸ’ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਗੀਤ ਜ਼ਿਆਦਾਤਰ ਵੱਖ-ਵੱਖ ਵਿਆਹ ਸਮਾਰੋਹਾਂ ’ਚ ਗਾਏ ਜਾਂਦੇ ਹਨ। ਸ਼੍ਰੀਨਗਰ ਦੇ ਨਵਾ ਕਦਲ ਇਲਾਕੇ ਦੇ ਰਹਿਣ ਵਾਲੇ ਰਾਸ਼ਿਦ ਕਾਫੀ ਨਿੱਘੇ ਤੇ ਮਿਲਣਸਾਰ ਸੁਭਾਅ ਦੇ ਸਨ।

Add a Comment

Your email address will not be published. Required fields are marked *