ਬੀ ਪਰਾਕ ਦੇ ਸ਼ੋਅ ’ਚ ਬੇਕਾਬੂ ਹੋਈ ਭੀੜ, ਲੋਕਾਂ ਨੇ ਤੋੜੀਆਂ ਕੁਰਸੀਆਂ

ਰਾਸ਼ਟਰੀ ਪੁਰਸਕਾਰ ਜੇਤੂ ਗਾਇਕ ਬੀ ਪਰਾਕ ਨੇ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ’ਚ ਪੇਸ਼ਕਾਰੀ ਦਿੱਤੀ। ਹਾਲਾਂਕਿ ਚੀਜ਼ਾਂ ਉਦੋਂ ਕਾਫੀ ਖ਼ਰਾਬ ਹੋ ਗਈਆਂ, ਜਦੋਂ ਅਧਿਕਾਰੀਆਂ ਨੂੰ ਸੰਗੀਤਕ ਪ੍ਰੋਗਰਾਮ ਵਿਚਾਲੇ ਹੀ ਅਚਾਨਕ ਬੰਦ ਕਰਵਾਉਣਾ ਪਿਆ। ਇਸ ਸ਼ੋਅ ’ਚ ਹਜ਼ਾਰਾਂ ਲੋਕ ਸ਼ਾਮਲ ਹੋਏ ਤੇ ਸਥਾਨਕ ਪੁਲਸ ਤੇ ਅਧਿਕਾਰੀਆਂ ਲਈ ਭੀੜ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ।

ਰਿਪੋਰਟ ਦੀ ਮੰਨੀਏ ਤਾਂ 15 ਹਜ਼ਾਰ ਤੋਂ ਵੱਧ ਲੋਕ ਇਸ ਪ੍ਰੋਗਰਾਮ ’ਚ ਪਹੁੰਚੇ ਸਨ, ਜਿਸ ਦੀ ਅਸਲ ’ਚ ਸਮਰੱਥਾ 5 ਹਜ਼ਾਰ ਲੋਕਾਂ ਨੂੰ ਰੱਖਣ ਦੀ ਸੀ। ਭੀੜ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪ੍ਰੋਗਰਾਮ ਨੂੰ ਸਿਰਫ਼ ਡੇਢ ਘੰਟੇ ਦੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ। ਅਧਿਕਾਰਕ ਐਲਾਨ ਮੁਤਾਬਕ ਬੀ ਪਰਾਕ ਦਾ ਸੰਗੀਤ ਪ੍ਰੋਗਰਾਮ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋਣ ਵਾਲਾ ਸੀ। ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ ’ਚ ਪ੍ਰੋਗਰਾਮ ਵਾਲੀ ਜਗ੍ਹਾ ’ਤੇ ਇਕੱਠੇ ਹੋ ਗਏ ਤੇ ਗਾਇਕ ਦੇ ਆਉਣ ਤੇ ਕੇਂਦਰ ਮੰਚ ’ਤੇ ਆਉਣ ਤੋਂ ਬਾਅਦ ਭੀੜ ਵਧਦੀ ਗਈ।

ਪ੍ਰੋਗਰਾਮ ਵਾਲੀ ਜਗ੍ਹਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਹੁਣ ਆਨਲਾਈਨ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਟੁੱਟੀਆਂ ਕੁਰਸੀਆਂ ਦੇਖੀਆਂ ਜਾ ਸਕਦੀਆਂ ਹਨ ਤੇ ਭੀੜ ਨੇ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਖ਼ਤਮ ਕਰਨਾ ਪਿਆ ਤੇ ਇਹ ਯਕੀਨੀ ਕੀਤਾ ਕਿ ਲੋਕ ਸੁਰੱਖਿਅਤ ਰੂਪ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ।

Add a Comment

Your email address will not be published. Required fields are marked *