ਮੈਨੂਕਾਊ ਵਿੱਚ ਲੁਟੇਰਿਆਂ ਨੇ ਪੰਪ ‘ਤੇ ਕੀਤੀ ਹਿੰਸਕ ਲੁੱਟ
January 7, 2024
![](http://mehakewattan.com/wp-content/uploads/2024/01/Untitled-4.png)
ਆਕਲੈਂਡ – ਅੱਜ ਸਵੇਰੇ 5.10 ‘ਤੇ ਮੈਨੂਕਾਊ ਦੇ ਪੁਹੀਨੂਈ ਰੋਡ ‘ਤੇ ਸਥਿਤ ਕਾਲਟੈਕਸ ਪੈਟਰੋਲ ਪੰਪ ‘ਤੇ ਲੁਟੇਰਿਆਂ ਵਲੋਂ ਹਿੰਸਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ 4 ਨੌਜਵਾਨ ਲੋਹੇ ਦੀਆਂ ਰਾਡਾਂ ਨਾਲ ਸਟੋਰ ਦਾ ਦਰਵਾਜਾ ਤੋੜ ਕੇ ਅੰਦਰ ਦਾਖਿਲ ਹੋਏ ਤੇ ਜਾਂਦੇ ਹੋਏ ਆਪਣੇ ਨਾਲ ਕਾਫੀ ਜਿਆਦਾ ਸਮਾਂਨ ਲੈ ਗਏ। ਲੁਟੇਰੇ ਚੋਰੀ ਦੀ ਗੱਡੀ ਵਿੱਚ ਆਏ ਸਨ ਅਤੇ ਇਹ ਚੋਰੀ ਦੀ ਗੱਡੀ ਪਾਪਾਟੋਏਟੋਏ ਤੋਂ ਬਰਾਮਦ ਕਰ ਲਈ ਗਈ ਹੈ। ਜਦਕਿ ਲੁਟੇਰਿਆਂ ਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ।