ਉਰਫੀ ਜਾਵੇਦ ਦੀ ਹਾਲਤ ਬੁਰੀ, ਹਸਪਤਾਲ ’ਚ ਦਾਖ਼ਲ

ਮੁੰਬਈ – ਉਰਫੀ ਜਾਵੇਦ ਅਕਸਰ ਆਪਣੀ ਡਰੈਸਿੰਗ ਸੈਂਸ, ਬੋਲਡਨੈੱਸ ਤੇ ਬੇਬਾਕ ਬਿਆਨਾਂ ਕਾਰਨ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਹਾਲਾਂਕਿ ਇਸ ਵਾਰ ਉਰਫੀ ਆਪਣੇ ਲੁੱਕ ਕਾਰਨ ਨਹੀਂ, ਸਗੋਂ ਆਪਣੀ ਸਿਹਤ ਕਾਰਨ ਲਾਈਮਲਾਈਟ ’ਚ ਆਈ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਹਸਪਤਾਲ ਦੇ ਬੈੱਡ ’ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਕੁਝ ਹੀ ਮਿੰਟਾਂ ’ਚ ਉਰਫੀ ਨੇ ਇਸ ਤਸਵੀਰ ਨੂੰ ਡਿਲੀਟ ਕਰ ਦਿੱਤਾ ਹੈ।

ਇਸ ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਨੇ ਨੀਲੇ ਰੰਗ ਦਾ ਹਸਪਤਾਲ ਗਾਊਨ ਪਹਿਨਿਆ ਹੈ ਤੇ ਉਸ ਦੇ ਚਿਹਰੇ ’ਤੇ ਆਕਸੀਜਨ ਮਾਸਕ ਹੈ। ਉਰਫੀ ਦੀਆਂ ਅੱਖਾਂ ਬੰਦ ਹਨ ਪਰ ਇਸ ਸਥਿਤੀ ’ਚ ਵੀ ਉਹ ਮੁਸਕਰਾਉਂਦਿਆਂ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਉਰਫੀ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਹੈ ਕਿ ਉਸ ਨੂੰ ਹਸਪਤਾਲ ਕਿਉਂ ਦਾਖ਼ਲ ਕਰਵਾਉਣਾ ਪਿਆ। ਹੁਣ ਉਰਫੀ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦੇ ਪ੍ਰਸ਼ੰਸਕ ਉਸ ਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਹਨ। ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਉਰਫੀ ਨੂੰ ਹਸਪਤਾਲ ਕਿਉਂ ਦਾਖ਼ਲ ਕਰਵਾਇਆ ਗਿਆ ਹੈ। ਉਰਫੀ ਦਾ ਨਵਾਂ ਲੁੱਕ ਪਿਛਲੇ ਬੁੱਧਵਾਰ ਨੂੰ ਹੀ ਸਾਹਮਣੇ ਆਇਆ ਸੀ। ਇਸ ’ਚ ਉਹ ਫਰੰਟ ਕੱਟ ਡਰੈੱਸ ’ਚ ਨਜ਼ਰ ਆ ਰਹੀ ਸੀ। ਇਸ ਲੁੱਕ ’ਚ ਉਰਫੀ ਹਮੇਸ਼ਾ ਦੀ ਤਰ੍ਹਾਂ ਕਾਫੀ ਹੌਟ ਤੇ ਸਟਾਈਲਿਸ਼ ਲੱਗ ਰਹੀ ਸੀ। ਇਸ ਦੌਰਾਨ ਉਸ ਦੀ ਇਸ ਹਸਪਤਾਲ ਦੀ ਤਸਵੀਰ ਨੇ ਸਾਰੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

Add a Comment

Your email address will not be published. Required fields are marked *