ਮਹਾਰਾਸ਼ਟਰ ਦੇ ਮੰਤਰੀ ਨੇ ਪੁਲਸ ਨੂੰ ਕਿਹਾ- ਤੋੜ ਦਿਓ ਬਦਮਾਸ਼ਾਂ ਦੀਆਂ ਹੱਡੀਆਂ

 ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਬਦੁੱਲ ਸੱਤਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੇ ਜਨਮ ਦਿਨ ਮੌਕੇ ਆਯੋਜਿਤ ਇਕ ਡਾਂਸ ਸ਼ੋਅ ਵਿਚ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਕਥਿਤ ਤੌਰ ’ਤੇ ਪੁਲਸ ਨੂੰ ਲਾਠੀਚਾਰਜ ਕਰਨ ਅਤੇ ਉਨ੍ਹਾਂ ਦੀਆਂ ‘ਹੱਡੀਆਂ ਤੋੜਨ’ ਲਈ ਕਹਿੰਦੇ ਸੁਣੇ ਜਾ ਸਕਦੇ ਹਨ।

ਘਟਨਾ ਬੁੱਧਵਾਰ ਰਾਤ ਨੂੰ ਸਿਲੋਦ ਕਸਬੇ ਦੀ ਹੈ, ਜਦੋਂ ਮਸ਼ਹੂਰ ਡਾਂਸ ਕਲਾਕਾਰ ਗੌਤਮੀ ਪਾਟਿਲ ਪਰਫਾਰਮ ਕਰ ਰਹੀ ਸੀ। ਉਹ ਸੂਬਾ ਸਰਕਾਰ ਵਿਚ ਘੱਟ ਗਿਣਤੀ ਵਿਕਾਸ ਮੰਤਰੀ ਹਨ। ਵੀਡੀਓ ’ਚ ਸੱਤਾਰ ਨੂੰ ਸਟੇਜ ਤੋਂ ਮਾਈਕ ’ਤੇ ਪੁਲਸ ਨੂੰ ਨਿਰਦੇਸ਼ ਦਿੰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਕਲਿੱਪ ’ਚ ਪੁਲਸ ਨੂੰ ਕੁਝ ਦਰਸ਼ਕਾਂ ’ਤੇ ਹਲਕਾ ਲਾਠੀਚਾਰਜ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ।

Add a Comment

Your email address will not be published. Required fields are marked *