ਤਾਈਵਾਨ ’ਚ 7.2 ਤੀਬਰਤਾ ਦਾ ਆਇਆ ਭੂਚਾਲ

ਤਾਈਪੇ : ਤਾਈਵਾਨ ’ਚ 7.2 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਤੇ ਮੌਸਮ ਵਿਭਾਗ ਨੇ ਸੁਨਾਮੀ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਯੂਨਾਈਟਿਡ ਸਟੇਟਸ ਜਿਓਲਾਜੀਕਲ ਸਰਵੇ (ਯੂ. ਐੱਸ. ਜੀ. ਐੱਸ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂ.ਐੱਸ.ਜੀ.ਐੱਸ. ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਯੂਜਿੰਗ ਸੂਬੇ ਤੋਂ 86 ਕਿਲੋਮੀਟਰ ਪੂਰਬ ’ਚ 6.2 ਮੀਲ ਦੀ ਡੂੰਘਾਈ ’ਚ ਸਥਿਤ ਸੀ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 7.6 ਮਾਪੀ ਗਈ। ਭੂਚਾਲ ਕਾਰਨ ਕਿਸੇ ਜਾਇਦਾਦ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।

Add a Comment

Your email address will not be published. Required fields are marked *