19 ਨਵੰਬਰ ਨੂੰ ‘ਕਬੱਡੀ ਵਰਲਡ ਕੱਪ’ ਮੌਕੇ ਲੱਗਣਗੀਆਂ ਰੌਣਕਾਂ

ਆਕਲੈਂਡ – ਨਿਊਜ਼ੀਲੈਂਡ ਵਿੱਚ ਵੱਡੇ ਪੱਧਰ ‘ਤੇ ਕਬੱਡੀ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਜਿਸ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ ਜੋ ਕਿ ਯੂਨਾਟਿਡ ਸਟੇਟ ਅਮਰੀਕਾ,ਆਸਟ੍ਰੇਲੀਆ, ਪਾਕਿਸਤਾਨ, ਭਾਰਤ, ਕੈਨੇਡਾ,ਨਿਊਜ਼ੀਲੈਂਡ ਤੋਂ ਸ਼ਾਮਿਲ ਹੋਣਗੀਆਂ। ਇਹ ਕਬੱਡੀ ਵਰਲਡ ਕੱਪ ਮਿਤੀ 18-19 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸ ਮੌਕੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਸਮੂਹ ਭਾਈਚਾਰੇ ਵਿੱਚ ਇਸ ਵਿਸ਼ਵ ਕਬੱਡੀ ਕੱਪ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 18 ਨਵੰਬਰ ਦਿਨ ਸ਼ਨੀਵਾਰ ਨੂੰ ਲੋਕਲ ਮੈਚ ਹੋਣਗੇ ਅਤੇ ਉਸ ਤੋਂ ਪਹਿਲਾਂ 6ਵੀਂ ਸੈਰੇਮੈਨੀ ਮਨਾਈ ਜਾਵੇਗੀ।ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਿਊਜ਼ੀਲੈਂਡ ਵਿੱਚ ਇੰਨੇ ਵੱਡੇ ਪੱਧਰ ‘ਤੇ ਟੀਮਾਂ ਇੱਕਠੀਆਂ ਹੋਣਗੀਆਂ।ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪਾਕਿਸਤਾਨ ਟੀਮ ਨਿਊਜ਼ੀਲੈਡ ‘ਚ ਹੋ ਰਹੇ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣਗੇ।ਪਾਕਿਸਤਾਨ ਟੀਮ ਕੈਨੇਡਾ ਕੱਪ ਤੋਂ ਬਾਅਦ ਕਦੇਂ ਵੀ ਬਾਹਰ ਖੇਡਣ ਨਹੀਂ ਗਈ।ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬਣੇ ਸਿੱਖ ਸਪੋਰਟਸ ਕੰਪਲੈਕਸ ਵਿੱਚ ਬਣੇ ਸਟੇਡੀਅਮ ਦਾ ਕੰਮ ਪੂਰਾ ਹੋ ਗਿਆ ਹੈ 19 ਨਵੰਬਰ ਵਾਲੇ ਦਿਨ ਜਦੋਂ ਕਬੱਡੀ ਦਾ ਵਿਸ਼ਵ ਕੱਪ ਇਸ ਸਟੇਡੀਅਮ ਵਿੱਚ ਹੋਏਗਾ ਤਾਂ ਉਸ ਦਿਨ ਵੱਖਰਾ ਹੀ ਨਜਾਰਾ ਦੇਖਣ ਨੂੰ ਮਿਲੇਗਾ ਤੇ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਲਈ ਉਹ ਇੱਕ ਮਾਣ ਭਰਿਆ ਸਮਾਂ ਸਾਬਿਤ ਹੋਏਗਾ।

Add a Comment

Your email address will not be published. Required fields are marked *