ਟੈਸਟ ਕ੍ਰਿਕਟ ਅਜੇ ਵੀ ਅਸਲੀ ਚੁਣੌਤੀ, ਇਸ ਨੂੰ ਬਚਾਉਣ ਦੀ ਲੋੜ : ਰੋਹਿਤ ਸ਼ਰਮਾ

ਕੇਪਟਾਊਨ– ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਨੂੰ ਬਚਾ ਕੇ ਰੱਖਣਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਮੈਂਬਰ ਦੇਸ਼ਾਂ ਦਾ ਕਰਤੱਬ ਹੈ ਕਿਉਂਕਿ ਇਹ ਅਜੇ ਵੀ ਇਸ ਖੇਡ ਦਾ ਸਰਵਉੱਚ ਸਵਰੂਪ ਹੈ। ਕ੍ਰਿਕਟ ਦੱਖਣੀ ਅਫਰੀਕਾ ਦੇ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਐੱਸ. ਏ.-20 ਲੀਗ ਵਿਚ ਖੇਡਣ ਦੀ ਮਨਜ਼ੂਰੀ ਦੇ ਕੇ ਨਿਊਜ਼ੀਲੈਂਡ ਦੇ ਦੌਰੇ ਲਈ ਦੂਜੀ ਸ਼੍ਰੇਣੀ ਦੀ ਟੈਸਟ ਟੀਮ ਦੀ ਚੋਣ ਕੀਤੀ ਹੈ, ਜਿਸ ਵਿਚ 7 ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਅਜੇ ਤਕ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ ਹੈ। ਐੱਸ. ਏ.-20 ਦੀਆਂ ਫ੍ਰੈਂਚਾਈਜ਼ੀਆਂ ਟੀਮਾਂ ਦਾ ਮਾਲਕਾਨਾ ਹੱਕ ਆਈ. ਪੀ. ਐੱਲ. ਟੀਮਾਂ ਦੇ ਮਾਲਕਾਂ ਕੋਲ ਹੈ ਤੇ ਫ੍ਰੈਂਚਾਈਜ਼ੀ ਕ੍ਰਿਕਟ ਨੂੰ ਪਹਿਲ ਦੇਣ ਦੇ ਫੈਸਲੇ ਦੀ ਵਿਸ਼ਵ ਕ੍ਰਿਕਟ ਵਿਚ ਸਖਤ ਆਲੋਚਨਾ ਹੋ ਰਹੀ ਹੈ।

ਰੋਹਿਤ ਤੋਂ ਜਦੋਂ ਕ੍ਰਿਕਟ ਦੱਖਣੀ ਅਫਰੀਕਾ ਦੇ ਫੈਸਲੇ ਦੇ ਬਾਰੇ ਵਿਚ ਪੁੱਛਿਆ ਗਿਆ, ਉਸ ਨੇ ਕਿਹਾ, ‘‘ਮੇਰੇ ਲਈ ਟੈਸਟ ਕ੍ਰਿਕਟ ਅਜੇ ਵੀ ਅਸਲ ਚੁਣੌਤੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਸਵਰੂਪ ਵਿਚ ਸਰਵਸ੍ਰੇਸ਼ਠ ਖਿਡਾਰੀ ਖੇਡਣ ਪਰ ਹਰ ਕਿਸੇ ਦੀਆਂ ਆਪਣੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਨਜਿੱਠਣਾ ਹੈ ਤੇ ਉਨ੍ਹਾਂ ਨੂੰ ਇਹ ਤੈਅ ਕਰਨਾ ਹੈ ਕਿ ਇਸਦੇ ਪਿੱਛੇ ਕੁਝ ਕਾਰਨ ਹਨ।’’ ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਚਾਹੁੰਦੇ ਹਨ ਕਿ ਟੈਸਟ ਕ੍ਰਿਕਟ ‘ਚ ਬਿਹਤਰੀਨ ਖਿਡਾਰੀ ਖੇਡਣ।

ਰੋਹਿਤ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਇਸਦੇ ਪਿੱਛੇ ਕੀ ਕਾਰਨ ਹਨ (ਦੱਖਣੀ ਅਫਰੀਕਾ ਚੋਟੀ ਦੇ ਖਿਡਾਰੀਆਂ ਦੀ ਚੋਣ ਨਹੀਂ ਕਰ ਰਿਹਾ)। ਟੈਸਟ ਕ੍ਰਿਕਟ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਭ ਤੋਂ ਵਧੀਆ ਖਿਡਾਰੀ ਚੋਣ ਲਈ ਉਪਲਬਧ ਹੋਣ ਪਰ ਮੈਨੂੰ ਨਹੀਂ ਪਤਾ ਕਿ ਕ੍ਰਿਕਟ ਦੱਖਣੀ ਅਫਰੀਕਾ ਵਿਚਾਲੇ ਕੀ ਚਰਚਾ ਹੋਈ ਸੀ। ਜਿੱਥੋਂ ਤੱਕ ਮੇਰਾ ਮੰਨਣਾ ਹੈ, ਟੈਸਟ ਕ੍ਰਿਕਟ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿੱਚ ਤੁਹਾਨੂੰ ਹਰ ਰੋਜ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ, ”ਸਾਨੂੰ ਸਾਰਿਆਂ ਨੂੰ ਟੈਸਟ ਕ੍ਰਿਕਟ ਦਾ ਬਚਾਅ ਕਰਨਾ ਚਾਹੀਦਾ ਹੈ। ਇਹ ਇੱਕ ਜਾਂ ਦੋ ਦੇਸ਼ਾਂ ਦੀ ਨਹੀਂ ਬਲਕਿ ਕ੍ਰਿਕਟ ਖੇਡਣ ਵਾਲੇ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ।

Add a Comment

Your email address will not be published. Required fields are marked *