ਸਾਊਥਾਲ ਵਿਚ ਸ਼ਿਵ ਕੁਮਾਰ ਬਟਾਲਵੀ ਦੀ ਗੋਲਡਨ ਜੁਬਲੀ ਯਾਦ ‘ਚ ਕਰਵਾਈ ਸੂਫ਼ੀ ਸ਼ਾਮ

ਲੰਡਨ – ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਨਿੱਘੀ ਤੇ ਮਿੱਠੀ ਯਾਦ ਵਿਚ ਸ਼ਿਵ ਕੁਮਾਰ ਬਟਾਲਵੀ ਆਰਗੇਨਾਈਜੇਸ਼ਨ ਲੰਡਨ ਵੱਲੋਂ ਇਕ ਸੂਫ਼ੀ ਸ਼ਾਮ ਨੋਰਵੁੱਡ ਗ੍ਰੀਨ ਸਾਊਥਲ ਖ਼ਾਲਸਾ ਪ੍ਰਾਇਮਰੀ ਸਕੂਲ ਵਿਖੇ ਸ਼ਿਵ ਕੁਮਾਰ ਬਟਾਲਵੀ ਤੇ ਕੁਲਦੀਪ ਮਾਣਕ ਦੇ ਨਾਂ ਅਤੇ ਸ਼੍ਰੌਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਕੀਤੀ ਗਈ। 

ਇਸ ਸੂਫ਼ੀ ਸ਼ਾਮ ਦੇ ਮੁੱਖ ਮਹਿਮਾਨ ਸਾਊਥਾਲ ਈਲਿੰਗ ਦੇ ਐੱਮ. ਪੀ. ਵਰਿੰਦਰ ਸ਼ਰਮਾ, ਡਾ. ਓਂਕਾਰ ਸਹੋਤਾ ਤੇ ਵਿਸ਼ੇਸ਼ ਮਹਿਮਾਨ ਕੈਨੇਡਾ ਤੋਂ ਜਸਵਿੰਦਰ ਖੋਸਾ ਤੇ ਅਮਨ ਪੰਨੂੰ ਸਨ। ਇਸ ਮੌਕੇ ਗਾਇਕ ਨਵਜੀਤ ਗਿੱਲ, ਸੰਦੀਪ, ਜਸ ਵੀ, ਸੁਮੇਰਾ ਸ਼ਹਿਜ਼ਾਦ, ਨਿਰਮਲ ਢੰਡੋਵਾਲੀਆ, ਸਿੱਧੂ ਸਿੱਧਵਾਂ ਵਾਲਾ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਸੂਫ਼ੀ ਸ਼ਾਮ ਨੂੰ ਆਪਣੇ ਗੀਤਾਂ ਰਾਹੀਂ ਰੌਸ਼ਨ ਕੀਤਾ ਗਿਆ। 

ਇਸ ਮੌਕੇ ਕਮਿਊਨਿਟੀ ਲਈ ਨਿਰਸਵਾਰਥ ਸੇਵਾ ਦੀ ਪ੍ਰਸ਼ੰਸਾ ਵਿਚ ਐੱਮ. ਪੀ. ਵਰਿੰਦਰ ਸ਼ਰਮਾ, ਚੇਅਰਮੈਨ ਤਲਵਿੰਦਰ ਸਿੰਘ ਢਿੱਲੋਂ, ਡਾ. ਓਂਕਾਰ ਸਹੋਤਾ, ਬੀਬੀ ਤੇਜ ਕੌਰ ਨੇ ਗਾਇਕ ‘ਜਸ ਵੀ’ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਪਾਲ, ਸ਼ਮਿੰਦਰ ਧੱਲੇਵਾਲ, ਦਲੀਪ ਬੀੜਿੰਗ, ਸੁਰਿੰਦਰ ਸੋਹਲ ਬਲਵਿੰਦਰ ਪਨੇਸਰ, ਰਵੀ ਮਹਿਰਾ, ਸਰਨਜੀਤ ਸਿੰਘ, ਲੱਕੀ ਪੌਲ ਵੀ ਹਾਜ਼ਰ ਸਨ। ਇਸ ਸੂਫ਼ੀ ਸਾਮ ਨੂੰ ਖੂਬਸੂਰਤ ਬਣਾਉਣ ਲਈ 7 ਸੁਰ ਸਟੂਡੀਓ, ਬਾਜ ਮੀਡੀਆ ਅਤੇ ਆਰ. ਕੇ. ਮਨੋਰੰਜਨ ਅਤੇ ਮਹਿਫਿਲ ਮੀਡੀਆ ਵੱਲੋਂ ਸਹਿਯੋਗ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਪੰਜਾਬੀ ਮਾਂ ਬੋਲੀ ਦਾ ਨਾਂ ਰੌਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

Add a Comment

Your email address will not be published. Required fields are marked *