ਏਅਰ ਏਸ਼ੀਆ ਐਕਸ ਨੇ ਨਿਊਜੀਲੈਂਡ ਲਈ ਸੇਵਾਵਾਂ ਕੀਤੀਆਂ ਰੱਦ
January 2, 2024
ਆਕਲੈਂਡ – ਏਅਰ ਏਸ਼ੀਆ ਐਕਸ ਨੇ ਨਿਊਜੀਲੈਂਡ ਲਈ ਆਪਣੀਆਂ ਸੇਵਾਵਾਂ ਰੱਦ ਕੀਤੇ ਜਾਣ ਦੀ ਗੱਲ ਆਖੀ ਹੈ। ਇਹ ਫੈਸਲਾ 3 ਫਰਵਰੀ ਤੋਂ ਲਾਗੂ ਹੋਏਗਾ ਤੇ ਫੈਸਲਾ ਲਾਗੂ ਕੀਤੇ ਜਾਣ ਦਾ ਕਾਰਨ ਗ੍ਰਾਹਕਾਂ ਦੀ ਘੱਟ ਮੰਗ ਨੂੰ ਦੱਸਿਆ ਜਾ ਰਿਹਾ ਹੈ। ਹੁਣ ਏਅਰ ਏਸ਼ੀਆ ਐਕਸ ਦਾ ਨਿਊਜੀਲੈਂਡ ਨੂੰ ਜੋੜਣ ਵਾਲਾ ਸਿਰਫ ਇੱਕੋ ਰੂਟ ਰਹਿ ਜਾਏਗਾ, ਜੋ ਗੋਲਡ ਕੋਸਟ ਰਾਂਹੀ ਹੋਕੇ ਆਏਗਾ। ਜਿਨ੍ਹਾਂ ਨੇ ਅਡਵਾਂਸ ਬੁਕਿੰਗ ਕੀਤੀ ਹੋਈ ਹੈ, ਉਨ੍ਹਾਂ ਨੂੰ ਜਾਂ ਤਾਂ ਰਿਫੰਡ ਜਾਰੀ ਕਰ ਦਿੱਤਾ ਜਾਏਗਾ ਜਾਂ ਫਿਰ ਉਨ੍ਹਾਂ ਨੂੰ ਹੋਰ ਏਅਰਲਾਈਨ ਰਾਂਹੀ ਸੇਵਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ।

