ਨਿਊਯਾਰਕ ‘ਚ ਡਾਕਟਰ ਨਰਿੰਦਰ ਸਿੰਘ ਕੰਗ ਸਮੇਤ ਤਿੰਨ ਸ਼ਖ਼ਸੀਅਤਾਂ ਸਨਮਾਨਿਤ

ਨਿਊਯਾਰਕ — ਡਾ: ਨਰਿੰਦਰ ਸਿੰਘ ਕੰਗ ਸਾਬਕਾ ਸਰਪੰਚ ਪਿੰਡ ਖੱਸਣ ਤਹਿਸੀਲ ਭੁਲੱਥ ਜੋ ਵਿੱਦਿਅਕ ਅਤੇ ਵਾਤਾਵਰਣ ਮਾਮਲਿਆਂ ਵਿੱਚ ਚਾਰ ਵਾਰ ਰਾਸ਼ਟਰੀ ਪੁਰਸਕਾਰ ਅਤੇ ਗਲੋਬਲ ਐਵਾਰਡੀ ਵੀ ਹਨ, ਇਨੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਨਿਊਯਾਰਕ ਆਏ ਹੋਏ ਹਨ। ਬੀਤੇ ਦਿਨ ਨਰਿੰਦਰ ਸਿੰਘ ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। 

ਉੱਥੇ ਗੁਰੂ ਘਰ ਦੀ ਕਮੇਟੀ ਵੱਲੋਂ ਹੋਰ ਦੋ ਪਤਵੰਤਿਆਂ ਦੇ ਨਾਲ ਡਾਕਟਰ ਨਰਿੰਦਰ ਸਿੰਘ ਕੰਗ ਨੂੰ ਸਿਰਪਾੳ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਤਸਵੀਰ ਵਿਚ ਉਹਨਾਂ ਨਾਲ ਕਮੇਟੀ ਦੇ ਸਾਬਕਾ ਪ੍ਰਧਾਨ ਸ: ਗੁਰਦੇਵ ਸਿੰਘ ਕੰਗ, ਮੌਜੂਦਾ ਗੁਰੂ ਘਰ ਕਮੇਟੀ ਦੇ ਪ੍ਰਧਾਨ ਸ: ਜਤਿੰਦਰ ਸਿੰਘ ਬੋਪਾਰਾਏ, ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਜੀ, ਅਸ਼ੋਕ ਕੁਮਾਰ ਸ਼ਰਮਾ ਖੱਸਣ (ਜੇ.ਐਮ.ਡੀ. ਗਰੁੱਪ) ਅਤੇ ਗੁਰੂ ਘਰ ਕਮੇਟੀ ਦੇ ਮੈਂਬਰ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।

Add a Comment

Your email address will not be published. Required fields are marked *