ਨਵੇਂ ਸਾਲ ਦੀ ਸ਼ੁਰੂਆਤ ‘ਤੇ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋ ਰਹੇ ਲੋਕ
January 1, 2024
![](http://mehakewattan.com/wp-content/uploads/2024/01/2024_1image_09_22_205173207aa-ll.jpg)
ਗੁਰਦਾਸਪੁਰ : ਨਵੇਂ ਸਾਲ-2024 ਦੀ ਸ਼ੁਰੂਆਤ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀਪੀਠ ਮੰਦਿਰ ਕਾਲੀਦਵਾਰ ਬਟਾਲਾ ਵਿਖੇ ਲੋਕਾਂ ਨੇ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਉੱਥੇ ਹੀ ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਉਹ ਇਸ ਸਾਲ ਦੀ ਸ਼ੁਰੂਆਤ ਇੱਥੇ ਗੁਰੂ ਘਰਾਂ ‘ਚ ਨਤਮਸਤਕ ਹੋ ਸੀਸ ਝੁਕਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਨ। ਇੱਥੇ ਲੋਕਾਂ ਨੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਹੈ, ਉੱਥੇ ਹੀ ਅਰਦਾਸ ਕੀਤੀ ਹੈ ਕਿ ਇਹ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ।