ਭਾਰਤੀ ਮੂਲ ਦੇ ਉਦਯੋਗਪਤੀ ਨੂੰ ‘ਆਰਡਰ ਆਫ ਕੈਨੇਡਾ’ ਨਾਲ ਕੀਤਾ ਸਨਮਾਨਿਤ

ਓਟਾਵਾ – ਭਾਰਤੀ ਮੂਲ ਦੇ ਉੱਦਮੀ ਫਿਰਦੌਸ ਖਰਾਸ ਨੂੰ ਮਾਨਵ-ਕੇਂਦਰਿਤ ਮੀਡੀਆ ਰਾਹੀਂ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ ਸਰਵਉੱਚ ਸਨਮਾਨਾਂ ਵਿਚੋਂ ਇਕ ਆਫਿਸਰ ਆਫ ਦਾ ਆਰਡਰ ਆਫ ਕੈਨੇਡਾ ਨਿਯੁਕਤ ਕੀਤਾ ਗਿਆ ਹੈ। ਸਾਲ 2023 ਦੇ ਲਈ ‘ਆਰਡਰ ਆਫ ਕੈਨੇਡਾ’ ਦੀਆਂ ਨਿਯੁਕਤੀਆਂ ਦੀ ਸਾਲਾਨਾ ਸੂਚੀ ਕੈਨੇਡਾ ਦੀ ਗਵਰਨਰ ਮੈਰੀ ਸਾਈਮਨ ਨੇ ਵੀਰਵਾਰ ਨੂੰ ਜਾਰੀ ਕੀਤੀ। ਇਹ ਸਮਾਜ ਦੇ ਸਾਰੇ ਖੇਤਰਾਂ ਦੇ ਉਨ੍ਹਾਂ ਲੋਕਾਂ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਨੇ ਕੈਨੇਡਾ ਵਿਚ ਸ਼ਾਨਦਾਰ ਅਤੇ ਲਗਾਤਾਰ ਯੋਗਦਾਨ ਦਿੱਤਾ ਹੈ।

ਸਾਈਮਨ ਨੇ ‘ਆਰਡਰ ਆਫ ਕੈਨੇਡਾ’ ਵਿਚ 73 ਨਿਯੁਕਤੀਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਤਿੰਨ ‘ਕੰਪੈਨੀਅਨ’, 15 ਅਧਿਕਾਰੀ, ਇਕ ਆਨਰੇਰੀ ਅਧਿਕਾਰੀ ਅਤੇ 59 ਮੈਂਬਰ ਸ਼ਾਮਿਲ ਹਨ। ਖਰਾਸ (68) ਨੂੰ ‘‘ ਇਕ ਸਮਾਜਿਕ ਉਧਮੀ, ਮਨੁੱਖਤਾਵਾਦੀ ਅਤੇ ਲੋਕ ਸੰਚਾਰ ਮੀਡੀਆ ਨਿਰਮਾਤਾ ਦੇ ਰੂਪ ਵਿਚ ਮਾਨਵ-ਕੇਂਦਰਿਤ ਮੀਡੀਆ ਦੇ ਰਾਹੀਂ ਸਮਾਜਿਕ ਤਬਦੀਲੀ ਨੂੰ ਅੱਗੇ ਵਧਾਉਣ ਦੇ ਲਈ ਆਰਡਰ ਆਫ ਕੈਨੇਡਾ ਦਾ ਅਧਿਕਾਰੀ ਨਿਯੁਕਤ ਕੀਤਾ। ਖਰਾਸ ਨੇ ਇਕ ਬਿਆਨ ਵਿਚ ਕਿਹਾ, ‘‘ ਮੈਂ ਇਹ ਸਨਮਾਨ ਹਾਸਲ ਕਰਕੇ ਬੜਾ ਖੁਸ਼ ਹਾਂ ਜੋ ਖਾਸ ਕਰਕੇ ਇਕ ਪ੍ਰਵਾਸੀ ਲਈ ਬੜੇ ਮਾਇਨੇ ਰੱਖਦਾ ਹੈ।’’

Add a Comment

Your email address will not be published. Required fields are marked *