400 ਕਰੋੜ ਵੱਲ ਵੱਧ ਰਹੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’

 ਬਾਕਸ ਆਫਿਸ ’ਤੇ ‘ਡੰਕੀ’ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ ਸਾਊਥ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਸਾਲਾਰ’ ਨਾਲ ਰਿਲੀਜ਼ ਹੋਈ ਹੈ, ਜਿਸ ਦੇ ਬਾਵਜੂਦ ਇਸ ਦੀ ਕਮਾਈ ਦੇ ਅੰਕੜੇ ਵਧੀਆ ਹਨ। ਫ਼ਿਲਮ ਨੇ ਹੁਣ ਤਕ 323.77 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਸ਼ਾਹਰੁਖ ਖ਼ਾਨ ਦੀਆਂ ਇਸ ਸਾਲ ਰਿਲੀਜ਼ ਹੋਈਆਂ ‘ਪਠਾਨ’ ਤੇ ‘ਜਵਾਨ’ ਫ਼ਿਲਮਾਂ ਦੇ ਮੁਕਾਬਲੇ ਬੇਸ਼ੱਕ ਇਸ ਫ਼ਿਲਮ ਦੀ ਕਮਾਈ ਦੀ ਰਫ਼ਤਾਰ ਹੌਲੀ ਹੈ ਪਰ ‘ਡੰਕੀ’ ਨੇ 400 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਲਈ ਆਪਣੇ ਕਦਮ ਵਧਾ ਲਏ ਹਨ। ‘ਡੰਕੀ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਤਾਪਸੀ ਪਨੂੰ, ਵਿੱਕੀ ਕੌਸ਼ਲ, ਬੋਮਨ ਈਰਾਨੀ, ਅਨਿਲ ਗਰੋਵਰ ਤੇ ਵਿਕਰਮ ਕੋਚਰ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ।

ਫ਼ਿਲਮ ਪੰਜਾਬ ਦੇ ਪਿੰਡ ਲਾਲਟੂ ਦੇ ਨੌਜਵਾਨਾਂ ਦੀ ਕਹਾਣੀ ਹੈ, ਜੋ ਆਪਣੇ ਘਰ ਦੀਆਂ ਮਜਬੂਰੀਆਂ ਦੇ ਚੱਲਦੇ ਵਿਦੇਸ਼ ਜਾ ਕੇ ਸੈੱਟ ਹੋਣਾ ਚਾਹੁੰਦੇ ਹਨ ਤੇ ਚੰਗੀ ਕਮਾਈ ਕਰਨਾ ਚਾਹੁੰਦੇ ਹਨ। ਹਾਲਾਂਕਿ ਜਦੋਂ ਸਿੱਧੇ ਰਸਤਿਓਂ ਕੰਮ ਨਹੀਂ ਬਣਦਾ ਤਾਂ ਇਹ ਨੌਜਵਾਨ ਡੌਂਕੀ ਲਗਾਉਣ ਦਾ ਪਲਾਨ ਬਣਾਉਂਦੇ ਹਨ, ਜਿਸ ਦੇ ਚਲਦਿਆਂ ਇਨ੍ਹਾਂ ਨੂੰ ਵੱਖ-ਵੱਖ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ।

Add a Comment

Your email address will not be published. Required fields are marked *