ਸਾਬਕਾ ਮਿਸ ਬੋਲੀਵੀਆ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫ਼ਤਾਰ
December 29, 2023
![](http://mehakewattan.com/wp-content/uploads/2023/12/2023_12image_12_49_443256458miss-ll.jpg)
ਲਾਪਾਜ਼ – ਇਕ ਸਾਬਕਾ ਮਿਸ ਬੋਲੀਵੀਆ ਨੂੰ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸ ਦੇ ਭਗੌੜੇ ਪ੍ਰੇਮੀ ਨਾਲ ਜੁੜੇ ਇਕ ਡਰੱਗ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਅਖਬਾਰ ‘ਸੇਮਾਨਾ’ ਦੀ ਖ਼ਬਰ ਮੁਤਾਬਕ, ਅਲੋਂਦਰਾ ਮਰਕਾਡੋ ਕੈਂਪੋਸ (22), ਜਿਸ ਨੂੰ ਮਿਸ ਬੋਲੀਵੀਆ ਮੁੰਡੋ 2020 ਅਤੇ 2023 ਵਿਚ ਮਿਸ ਚਾਰਮ ਬੋਲੀਵੀਆ ਦਾ ਤਾਜ ਪਹਿਨਾਇਆ ਗਿਆ ਸੀ, ਨੇ ਆਪਣੇ ਆਪ ਨੂੰ ਬੰਦੂਕ ਸਮੱਗਲਿੰਗ ਦੇ ਸ਼ੱਕ ਆਪਣੇ ਆਪ ਨੂੰ ਬੋਲੀਵੀਆ ਦੇ ਬੇਨੀ ’ਚ ਤ੍ਰਿਨੀਦਾਦ ਮਹਿਲਾ ਜੇਲ ਵਿੱਚ ਬੰਦ ਪਾਇਆ।
ਅਧਿਕਾਰੀਆਂ ਅਨੁਸਾਰ, ਮਾਰਕਾਡੋ ਕੈਂਪੋਸ ਦੀ ਗ੍ਰਿਫਤਾਰੀ ਬੋਲੀਵੀਆ ਦੇ ਡਰੱਦ ਟ੍ਰੈਫਿਕਿੰਗ ਨਾਲ ਲੜਨ ਵਾਲੀ ਸਪੈਸ਼ਲ ਫੋਰਸ (ਐੱਫ. ਐੱਲ. ਈ. ਸੀ. ਐੱਨ.) ਵੱਲੋਂ ਉਸ ਦੇ ਪ੍ਰੇਮੀ ਨਾਲ ਸਾਂਝਾ ਕੀਤੇ ਕੰਡੋਮੀਨੀਅਮ ’ਤੇ ਛਾਪਾ ਮਾਰਨ ਤੋਂ ਇਕ ਮਹੀਨੇ ਬਾਅਦ ਹੋਈ ਅਤੇ ਉੱਥੋਂ ਵੱਡੀ ਗਿਣਤੀ ’ਚ ਹਥਿਆਰ ਅਤੇ ਗੋਲਾ-ਬਾਰੂਦ ਮਿਲਿਆ।